Meanings of Punjabi words starting from ਚ

ਦੇਖੋ, ਝੰਡਾਸਾਹਿਬ.


ਜਿਲਾ ਫਿਰੋਜਪੁਰ, ਥਾਣਾ ਨਥਾਣਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਫੂਸਮੰਡੀ ਦੇ ਨੇੜੇ ਹੈ. ਇਸ ਪਿੰਡ ਦੇ ਚੜ੍ਹਦੇ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ, ਜਿਸ ਨਾਲ ੪. ਘੁਮਾਉਂ ਦੇ ਕਰੀਬ ਜ਼ਮੀਨ ਹੈ, ਪੁਜਾਰੀ ਨਿਰਮਲਾ ਸਿੰਘ ਹੈ. ਦਸ਼ਮੇਸ਼ ਦੇ ਵਿਰਾਜਣ ਦੇ ਅਸਥਾਨ ਨੂੰ "ਬੁਰਜ ਸੰਗੂਸਿੰਘ ਵਾਲਾ" ਭੀ ਸੱਦਦੇ ਹਨ. ਭਾਈ ਭਗਤੂ ਦਾ ਪੋਤਾ ਰਾਮ ਸਿੰਘ, ਕਲਗੀਧਰ ਜੀ ਨੂੰ ਬੇਨਤੀ ਕਰਕੇ ਆਪਣੇ ਘਰ ਲੈ ਗਿਆ ਸੀ.


ਸੰਗ੍ਯਾ- ਚਕ੍ਰ ਦਾ ਗੇੜਾ. "ਮਾਤ੍ਰ ਬੂੰਦ ਤੇ ਧਰਿ ਚਕੁ ਫੇਰਿ." (ਬਸੰ ਅਃ ਮਃ ੧) ਦੇਖੋ, ਮਾਤ੍ਰ.


ਚੱਕ ਫਤੇਸਿੰਘ ਨੂੰ ਹੀ ਕਈ ਚੱਕ ਭਾਈ ਕੇ ਆਖਦੇ ਹਨ। ੨. ਜਿਲਾ ਕਰਨਾਲ ਰੇਲਵੇ ਸਟੇਸ਼ਨ ਬੁਡਲਾਡੇ ਪਾਸ ਸੰਮਤ ੧੮੯੯ ਵਿੱਚ ਭਾਈ ਭਗਤੂਵੰਸ਼ੀ ਭਾਈ ਮਸੱਦਾ ਸਿੰਘ ਦਾ ਵਸਾਇਆ ਇੱਕ ਪਿੰਡ, ਜਿਸ ਵਿੱਚ ਭਾਈਕੇ ਮਾਲਿਕ ਹਨ.


ਤੁ [چقماق] ਚਕ਼ਮਾਕ਼. ਸੰਗ੍ਯਾ- ਇੱਕ ਪ੍ਰਕਾਰ ਦਾ ਕਰੜਾ ਪੱਥਰ, ਜੋ ਲੇਹੇ ਆਦਿਕ ਨਾਲ ਘਸਕੇ ਅੱਗ ਦਿੰਦਾ ਹੈ. Flint. ਪਹਿਲਾਂ ਪਥਰੀਦਾਰ ਬੰਦੂਕਾਂ (ਪਥਰਕਲਾ) ਇਸੇ ਪੱਥਰ ਨਾਲ ਚਲਾਈਆਂ ਜਾਂਦੀਆਂ ਸਨ. ਬੰਦੂਕ ਦੇ ਹਥੌੜੇ ਦੇ ਮੂੰਹ ਅੱਗੇ ਚਕ਼ਮਾਕ਼ ਦਾ ਟੁਕੜਾ ਰਹਿੰਦਾ, ਜਦ ਕਲਾ ਦੱਬੀ ਜਾਂਦੀ ਤਦ ਪੱਥਰ ਲੋਹੇ ਨਾਲ ਟਕਰਾਕੇ ਅੱਗ ਦਿੰਦਾ, ਜਿਸ ਤੋਂ ਪਲੀਤੇ ਦੀ ਬਾਰੂਦ ਮੱਚ ਉਠਦੀ. "ਚਕਮਕ ਕੀ ਸੀ ਆਗ." (ਹਨੂ)