Meanings of Punjabi words starting from ਜ

ਸੰ. जगत ਸੰਗ੍ਯਾ- ਸੰਸਾਰ. ਦੁਨੀਆ. "ਜਗ ਸਿਉ ਝੂਠ ਪ੍ਰੀਤਿ ਮਨ ਬੇਧਿਆ." (ਸੋਰ ਮਃ ੧) ੨. ਜਨਸਮੁਦਾਯ. ਲੋਕ। ੩. ਯਗ੍ਯ यज्ञ ਯਾਗ. "ਜਗ ਇਸਨਾਨ ਤਾਪ ਥਾਨ ਖੰਡੇ." (ਧਨਾ ਮਃ ੫) "ਗੈਡਾ ਮਾਰਿ ਹੋਮ ਜਗ ਕੀਏ." (ਵਾਰ ਮਲਾ ਮਃ ੧) ੪. ਯਕ੍ਸ਼੍‍. "ਕੋਟਿ ਜਗ ਜਾਕੈ ਦਰਬਾਰ." (ਭੈਰ ਅਃ ਕਬੀਰ)


ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)


ਜਗਤ (ਸੰਸਾਰ) ਵਿੱਚ ਹੋਰ ਨਹੀਂ. "ਜਗ ਅਉਰੁ ਨ ਯਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ." (ਸਵੈਯੇ ਮਃ ੫. ਕੇ) ਜਿਸ ਨੇ ਮਹਾ ਤਮ (ਘੋਰ ਕਲਿਕਾਲ) ਵਿੱਚ.


ਜਾਗਦਾ ਹੈ. ਸਾਵਧਾਨ ਹੁੰਦਾ ਹੈ.


ਫ਼ਾ. [جگہ] ਸੰਗ੍ਯਾ- [جایگہ] ਜਾਯ- ਗਾਹ ਦਾ ਸੰਖੇਪ. ਸਥਾਨ. ਥਾਂ. ਠਿਕਾਣਾ.