Meanings of Punjabi words starting from ਡ

ਸੰ. ਦਰ. ਸੰਗ੍ਯਾ- ਭੈ. ਖ਼ੌਫ਼. "ਡਰ ਚੂਕੇ ਬਿਨਸੇ ਅੰਧਿਆਰੇ." (ਮਾਰੂ ਸੋਲਹੇ ਮਃ ੫) ੨. ਦੇਖੋ, ਡਾਰਨਾ. "ਲਾਲ ਕਰੇ ਪਟ ਪੈ ਡਰ ਕੇਸਰ." (ਕ੍ਰਿਸਨਾਵ) ਕੇਸਰ ਡਾਲਕੇ. "ਕੋਊ ਡਰੈ ਹਰਿ ਕੇ ਮੁਖ ਗ੍ਰਾਸ." (ਕ੍ਰਿਸਨਾਵ) ਮੂੰਹ ਵਿਚ ਗ੍ਰਾਸ ਡਾਲਦਾ ਹੈ. "ਕੰਚਨ ਕੋਟ ਕੇ ਊਪਰ ਤੇ ਡਰ." (ਰਾਮਾਵ)


ਕ੍ਰਿ- ਭੈ ਕਰਨਾ. ਖ਼ੌਫ਼ ਖਾਣਾ. ਭਯਭੀਤ ਹੋਣਾ. ਦੇਖੋ, ਡਰ. "ਡਰਿ ਡਰਿ ਡਰਣਾ ਮਨ ਕਾ ਸੋਰੁ." (ਗਉ ਮਃ ੧) ੨. ਦੇਖੋ, ਡਰਨਾ.


ਕ੍ਰਿ- ਭੈ ਕਰਨਾ. ਖ਼ੌਫ਼ ਖਾਣਾ. "ਨਿਰਭਉ ਸੰਗਿ ਤੁਮਾਰੇ ਬਸਤੇ ਇਹੁ ਡਰਨ ਕਹਾਂ ਤੇ ਆਇਆ?" (ਗਉ ਮਃ ੫) ੨. ਸੰਗ੍ਯਾ- ਜਾਨਵਰਾਂ ਦੇ ਡਰਾਉਣ ਲਈ ਖੇਤ ਵਿੱਚ ਖੜਾ ਕੀਤਾ ਬਣਾਉਟੀ ਮਨੁੱਖ ਅਥਵਾ ਭਯੰਕਰ ਪਸ਼ੂ ਆਦਿ. "ਜਿਉ ਡਰਨਾ ਖੇਤ ਮਾਹਿ ਡਰਾਇਆ." (ਗਉ ਮਃ ੫)


ਕ੍ਰਿ- ਡਰਨਾ. ਭਯਭੀਤ ਹੋਣਾ. ਡਰਪੈਣਾ "ਡਰਪਤ ਡਰਪਤ ਜਨਮ ਬਹੁਤ ਜਾਹੀ." (ਗਉ ਮਃ ੫) "ਡਰਪੈ ਧਰਤਿ ਅਕਾਸ ਨਖਤ੍ਰਾ." (ਮਾਰੂ ਮਃ ੫) "ਸਾਧੁਸੰਗਿ ਨਹਿ ਡਰਪੀਐ." (ਆਸਾ ਛੰਤ ਮਃ ੫)


ਕ੍ਰਿ- ਡਰਾਉਣਾ. "ਸੋ ਡਰ ਕੇਹਾ ਜਿਤੁ ਡਰ ਡਰਪਾਇ." (ਗਉ ਮਃ ੧)


ਵਿ- ਡਰਾਕੁਲ. ਡਰਨ ਵਾਲਾ. ਕਾਇਰ.