Meanings of Punjabi words starting from ਢ

ਦੇਖੋ, ਢਾਲਣਾ। ੨. ਵਿ- ਤੁਲ੍ਯ. ਮਾਨਿੰਦ. "ਕਹਿਣ ਅੰਮ੍ਰਿਤ ਕਲ ਢਾਲਣ." (ਸਵੈਯੇ ਮਃ ੨. ਕੇ) ਦੇਖੋ, ਕਲ ੨.


ਕ੍ਰਿ- ਉੱਪਰੋਂ ਹੇਠਾਂ ਨੂੰ ਰੋੜ੍ਹਨਾ। ੨. ਪਘਰਾਉਣਾ. ਠੋਸ ਪਦਾਰਥ ਨੂੰ ਅਗਨਿ ਦੇ ਤਾਉ ਨਾਲ ਪਾਣੀ ਜੇਹਾ ਕਰਨਾ। ੩. ਪਘਰੀ ਹੋਈ ਧਾਤੁ ਨੂੰ ਸੰਚੇ ਵਿੱਚ ਪਾਉਣਾ। ੪. ਚੌਪੜ ਦਾ ਪਾਸਾ ਅਥਵਾ ਪਰੀਛੇ ਦਾ ਡਾਲਨਾ ਗਿਰਾਉਣਾ. ਦੇਖੋ, ਢਾਲਿ.


ਸੰਗ੍ਯਾ- ਰਚਨਾ. ਬਨਾਵਟ. "ਕੰਚਨ ਕਾਇਆ ਸੁਇਨੇ ਕੀ ਢਾਲਾ." (ਵਡ ਛੰਤ ਮਃ ੧) ੨. ਖ਼ਾ. ਢਾਲ. ਸਿਪਰ. "ਸਤਗੁਰੁ ਢਾਲਾ ਤੁਰਤ ਸੰਭਾਰਾ." (ਗੁਪ੍ਰਸੂ)


ਸੰਗ੍ਯਾ- ਸੰਚੇ ਵਿੱਚ ਪਾਣੀ ਤੁਲ੍ਯ ਹੋਈ ਠੋਸ ਵਸਤੁ ਦੇ ਢਲਨ ਦਾ ਭਾਵ. "ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ." (ਜਪੁ) ੨. ਢਾਲਨ (ਰੋੜ੍ਹਨ) ਦਾ ਭਾਵ. "ਚੇਤਿ ਢਾਲਿ ਪਾਸਾ." (ਆਸਾ ਕਬੀਰ) ੩. ਕ੍ਰਿ. ਵਿ- ਢਾਲਿ. ਢਾਲਕੇ.