ਕ੍ਰਿ- ਮੁਹਿੰਮ ਲਈ ਤਿਆਰ ਹੋਣਾ. ਜੰਗ ਕਰਨ ਨੂੰ ਤਿਆਰ ਹੋਣਾ. ਪੁਰਾਣੇ ਜ਼ਮਾਨੇ ਚਿੱਲਾ ਉਤਾਰਕੇ ਰਾਜ ਦਰਬਾਰ ਵਿੱਚ ਧਨੁਸ ਰੱਖਿਆ ਜਾਂਦਾ ਸੀ, ਜੋ ਦਰਬਾਰੀ ਉੱਠਕੇ ਚਿੱਲਾ ਚੜਾਉਂਦਾ, ਉਹ ਸੈਨਾਪਤੀ ਥਾਪਕੇ ਗ਼ਨੀਮ ਪੁਰ ਭੇਜਿਆ ਜਾਂਦਾ.
ਸੰਗ੍ਯਾ- ਧਨੁਸ ਦੇ ਅੱਗੇ ਜੋ ਲਗਾਇਆ ਜਾਵੇ, ਤੀਰ. "ਬਿਸਿਖ ਬਾਨ ਧਨੁਖਾਗ੍ਰ ਭਨ." (ਸਨਾਮਾ)
ਸੰਗ੍ਯਾ- ਧਨੁਸ ਤੋਂ ਨਿਕਲਕੇ ਜੋ ਵੈਰੀ ਤੇ ਜਾਵੇ, ਤੀਰ. ਧਨੁਖਸੁਤ. "ਦੀਨੋ ਧਨੁਜ ਚਲਾਇ, ਧਨੁਖ ਦ੍ਰਿੜ੍ਹ ਸਾਧਕਰ." (ਚਰਿਤ੍ਰ ੧੭੫) "ਬਿਸਿਖ ਬਾਣ ਸਰ ਧਨੁਜ ਭਨ." (ਸਨਾਮਾ)
ਸੰਗ੍ਯਾ- ਧਨੁ (ਕਮਾਣ) ਵਾਲੀ ਸੈਨਾ. (ਸਨਾਮਾ)
ਸੰ. ਧਨੁਦ੍ਰੁਮ. ਸੰਗ੍ਯਾ- ਬਾਂਸ, ਜਿਸ ਦੀ ਲੱਕੜ ਤੋਂ ਧਨੁਸ ਬਣਾਇਆ ਜਾਂਦਾ ਹੈ.
ਸੰ. धनुर्धर. ਸੰਗ੍ਯਾ- ਧਨੁਸ ਧਾਰਨ ਵਾਲਾ ਪੁਰਖ. ਧਨੁਖਧਾਰੀ.
nan
ਵਿ- ਧਨੁਸਪਾਣਿ. ਧਨੁਸ ਹੈ ਜਿਸ ਦੇ ਹੱਥ। ੨. ਸੰਗ੍ਯਾ- ਧਨੁਰ੍ਧਰ ਪੁਰਖ. ਤੀਰੰਦਾਜ਼.
ਦੇਖੋ, ਧੁਣਖਵਾਉ.
ਸੰ. ਧਨੁਰ੍ਵੇਦ. ਸੰਗ੍ਯਾ- ਯਜੁਰੇਵਦ ਦਾ ਉਪਵੇਦ, ਜਿਸ ਵਿੱਚ ਧਨੁਸ ਆਦਿ ਸ਼ਸਤ੍ਰਾਂ ਦੀ ਵਿਦ੍ਯਾ ਹੈ. ਧਨੁਰਵੇਦ ਦੇ ਪੰਜ ਪਾਦ ਹਨ.#੧. ਯੰਤ੍ਰਮੁਕ੍ਤ ਸ਼ਸਤ੍ਰਾਂ ਦਾ ਵਰਣਨ. ਉਹ ਸ਼ਸਤ੍ਰ, ਜੋ ਕਲ (ਮਸ਼ੀਨ) ਨਾਲ ਚਲਾਏ ਜਾਂਦੇ ਹਨ, ਜੈਸੇ ਤੀਰ ਬੰਦੂਕ ਆਦਿ.#੨. ਅਮੁਕ੍ਤ ਸ਼ਸਤ੍ਰ, ਜੋ ਚਲਾਉਣ ਵੇਲੇ ਹੱਥੋਂ ਨਹੀਂ ਛੱਡੇ ਜਾਂਦੇ, ਜੈਸੇ ਖੜਗ- ਕਟਾਰ ਆਦਿ.#੩. ਪਾਣਿਮੁਕ੍ਤ, ਜੋ ਹੱਥ ਦੇ ਬਲ ਦ੍ਵਾਰਾ ਫੈਂਕੇ ਜਾਂਦੇ ਹਨ, ਜੈਸੇ- ਚਕ੍ਰ.#੪. ਸੰਧਾਰਿਤਮੁਕ੍ਤ, ਜਿਨ੍ਹਾਂ ਦਾ ਇੱਕ ਸਿਰਾ ਹੱਥ ਵਿੱਚ ਰੱਖੀਦਾ ਹੈ ਅਤੇ ਦੂਜਾ ਫੈਂਕੀਦਾ ਹੈ, ਜੈਸੇ- ਪਾਸ਼ (ਫਾਂਸੀ).#੫. ਬਾਹੁਯੁੱਧ. ਬਾਹਾਂ ਦੀ ਲੜਾਈ ਦੇ ਦਾਉ ਪੇਚ.
ਧਨ੍ਯ ਹੈ. "ਪਪੀਲਕਾ ਸਿਮਰਣੰ ਤੁਯੰ ਧਨੇ." (ਸਹਸ ਮਃ ੫)
nan