Meanings of Punjabi words starting from ਪ

ਸੰਗ੍ਯਾ- ਪਸ਼ੂਆਂ ਦਾ ਰਾਜਾ ਸ਼ੇਰ। ੨. ਬੈਲਪਤਿ ਸ਼ਿਵ. "ਏਕ ਦਿਵਸ ਪਸੁਰਾਟ ਰਿਝਾਯੋ." (ਚਰਿਤ੍ਰ ੧੪੨) ੩. ਮਹਾ ਮੂਰਖ. ਮੂਰਖਰਾਜ.


ਦੇਖੋ, ਪਸਲੀ. "ਟੂਕ ਟੂਕ ਹੈ ਸਭੈ ਪਸੁਰਿਯਾ ਜਾਯਹੈਂ."(ਚਰਿਤ੍ਰ ੨੨੮)


ਦੇਖੋ, ਪਸੁ. "ਪਸੂ ਮਿਲਹਿ ਚੰਗਿਆਇਆ, ਖੜੁ ਖਾਵਹਿ ਅੰਮ੍ਰਿਤੁ ਦੇਹਿ." (ਗੂਜ ਮਃ੧) ਖੜ (ਸੁੱਕਾ ਘਾਹ) ਖਾਕੇ ਅਮ੍ਰਿਤ (ਦੁੱਧ) ਦਿੰਦੇ ਹਨ.


ਸੰਗ੍ਯਾ- ਪਰਉਪਕਾਰ ਬਿਨਾ, ਕੇਵਲ ਆਪਣਾ ਪੇਟ ਭਰਨ ਲਈ ਸ੍ਵਾਰਥ ਭਰੇ ਕਰਮ। ੨. ਗਿਆਨ ਵਿਚਾਰ ਰਹਿਤ ਕਰਮ. "ਪਸੂਆਕਰਮ ਕਰੈ ਨਹੀ ਬੂਝੈ."(ਭੈਰ ਮਃ ੩)


ਵਿ- पशुहारिन्- ਪਸ਼ੁਹਾਰੀ. ਜੀਵਹਰਤਾ। ੨. ਸੰਗ੍ਯਾ- ਸ਼ਿਕਾਰੀ।੩ ਧੀਵਰ. ਮਾਹੀਗੀਰ. "ਜਿਉ ਮੀਨਾ ਹੇਰੈ ਪਸੂਆਰਾ." (ਗੌਂਡ ਨਾਮਦੇਵ)