Meanings of Punjabi words starting from ਫ

ਦੇਖੋ, ਫਤੀਲ.


ਦੇਖੋ, ਟਾਲ੍ਹੀਆਂ ਫੱਤੂ ਸੰਮੂ ਕੀ.


ਫਤਹ ਦਾ ਬਹੁ ਵਚਨ.


ਗੁੱਜਰਵਾਲ ਦਾ ਇੱਕ ਜੱਟ ਸਰਦਾਰ, ਜਿਸ ਨੇ ਗੁਰੂ ਹਰਿਗੋਵਿੰਦ ਸਾਹਿਬ ਨੂੰ ਆਪਣਾ ਬਾਜ਼ ਦੇਣੋਂ ਇਨਕਾਰ ਕੀਤਾ ਸੀ. ਜਦ ਡੋਰਾ ਨਿਗਲਕੇ ਬਾਜ਼ ਮਰਣ ਵਾਲਾ ਹੋ ਗਿਆ, ਤਦ ਸਤਿਗੁਰੂ ਨੂੰ ਅਰਪਕੇ ਅਪਰਾਧ ਬਖ਼ਸ਼ਵਾਇਆ ਅਤੇ ਸਿੱਖ ਹੋਇਆ। ੨. ਅ਼. [فتوُحی] ਫ਼ਤੂਹ਼ੀ. ਘੁੰਡੀ ਅਥਵਾ ਬਟਨਦਾਰ ਕੁੜਤੀ. ਜਾਗਟ. ਅੰ. Jacket.


ਦੇਖੋ, ਫਤਹ ਅਤੇ ਵਾਹਗੁਰੂ ਜੀ ਕੀ ਫਤਹ.


ਸ਼੍ਰੀਨਗਰ (ਗੜ੍ਹਵਾਲ) ਦਾ ਰਾਜਾ, ਜਿਸ ਦਾ ਨਾਮ ਫਤੇਚੰਦ ਭੀ ਹੈ. ਇਸ ਨੇ ਕਹਲੂਰ ਦੇ ਰਾਜਾ ਭੀਮਚੰਦ ਦੇ ਆਖੇ ਲੱਗਕੇ ਅਕਾਰਣ ਗੁਰੂ ਗੋਬਿੰਦ ਸਿੰਘ ਜੀ ਨਾਲ ਪਾਂਵਟੇ ਪਾਸ ਭੰਗਾਣੀ ਦੇ ਮੈਦਾਨ ਵਿੱਚ ਜੰਗ ਕਰਕੇ ਹਾਰ ਖਾਧੀ. ਦੇਖੋ, ਵਿਚਿਤ੍ਰਨਾਟਕ ਅਃ ੮. "ਫਤੇਸਾਹ ਕੋਪਾ ਤਬ ਰਾਜਾ। ਲੋਹ ਪਰਾ ਹਮ ਸੋਂ ਬਿਨ ਕਾਜਾ." ਦੇਖੋ, ਭੰਗਾਣੀ.


ਦੇਖੋ, ਫਤੇਸਿੰਘ ਬਾਬਾ। ੨. ਜੀਂਦਪਤਿ ਰਾਜਾ ਭਾਗਸਿੰਘ ਦਾ ਪੁਤ੍ਰ, ਜੋ ਪਿਤਾ ਦੇ ਦੇਹਾਂਤ ਪਿੱਛੋਂ ਸਨ ੧੮੧੯ ਵਿੱਚ ਜੀਂਦ ਦੀ ਗੱਦੀ ਤੇ ਬੈਠਾ, ਅਰ ਤੇਈ ਵਰ੍ਹੇ ਦੀ ਉਮਰ ਵਿੱਚ ੩. ਫਰਵਰੀ ਸਨ ੧੮੨੨ ਨੂੰ ਸੰਗਰੂਰ ਪਰਲੋਕ ਸਿਧਾਰਿਆ। ੩. ਦੇਖੋ, ਕਪੂਰਥਲਾ.


ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁਤ੍ਰ, ਜੋ ਫੱਗੁਣ ਸੁਦੀ ੭. ਸੰਮਤ ੧੭੫੫ ਨੂੰ ਮਾਤਾ ਜੀਤੋ ਜੀ ਤੋਂ ਆਨੰਦਪੁਰ ਜਨਮੇ. ੧੩. ਪੋਹ ਸੰਮਤ ੧੭੬੧ ਨੂੰ ਸੂਬਾ ਵਜ਼ੀਰਖ਼ਾਂ ਦੇ ਹੁਕਮ ਨਾਲ ਸਰਹਿੰਦ ਸ਼ਹੀਦ ਕੀਤੇ ਗਏ. ਇਨ੍ਹਾਂ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਦਾ ਸ਼ਰੀਰ ਬਾਬਾ ਫੂਲ ਦੇ ਸੁਪੁਤ੍ਰ ਤਿਲੋਕ ਸਿੰਘ ਰਾਮ ਸਿੰਘ¹ ਨੇ ਸਸਕਾਰਿਆ, ਜੋ ਉਸ ਵੇਲੇ ਮੁਆਮਲਾ ਭਰਣ ਸਰਹਿੰਦ ਗਏ ਹੋਏ ਸਨ. ਦੇਖੋ, ਗੁਪ੍ਰਸੂ ਐਨ ੧. ਅਃ ੨੯. ਦੇਖੋ, ਜੋਰਾਵਰਸਿੰਘ ਅਤੇ ਫਤੇਗੜ੍ਹ.