Meanings of Punjabi words starting from ਬ

ਫ਼ਾ. [بہمنی] ਇੱਕ ਦੱਖਣ ਦੀ ਹੁਕਮਰਾਂ ਵੰਸ਼, ਜਿਸ ਨੇ ਸਨ ੧੩੪੭ ਤੋਂ ੧੫੨੬ ਤਕ ਰਾਜ ਕੀਤਾ. "ਫ਼ਰਿਸ਼੍ਤਾ" ਦੇ ਲੇਖ ਅਨੁਸਾਰ ਇਸ ਵੰਸ਼ ਦੇ ਬਾਨੀ ਦਾ ਨਾਮ "ਅਲਾਉੱਦੀਨ ਹਸਨ ਗੰਗੂ" ਸੀ, ਅਤੇ ਉਸ ਦੀ ਪਾਲਨਾ ਇੰਕ ਬ੍ਰਾਹਮਣ ਨੇ ਕੀਤੀ ਸੀ, ਜਿਸ ਤੋਂ ਬਾਹਮਨੀ ਸੰਗ੍ਯਾ ਹੋਈ, ਪਰ ਇਹ ਕੇਵਲ ਖ਼ਿਆਲੀ ਗੱਲ ਹੈ. ਅਸਲ ਵਿੱਚ "ਬਹਮਨ" ਇੱਕ ਫ਼ਾਰਸੀ ਖ਼ਾਨਦਾਨ ਹੈ, ਜਿਸ ਦਾ ਬਾਨੀ ਜਫ਼ਰਖ਼ਾਨ ਹ਼ਸਨ ਹੋਇਆ ਹੈ.


ਅ਼. [بحر] ਬਹ਼ਰ ਸੰਗ੍ਯਾ- ਵਾਰਿਧਰ. ਸਮੁੰਦਰ. ਸਾਗਰ। ੨. ਛੰਦ ਦਾ ਵਜ਼ਨ. ਛੰਦ ਦੀ ਚਾਲ। ੩. ਫ਼ਾ. [بہر] ਬਹਰ ਵ੍ਯ- ਵਾਸਤੇ. ਲਿਯੇ. ਲਈ। ੪. ਪ੍ਰਤ੍ਯੇਕ. ਹਰਯਕ ਜੈਸੇ- ਬਹਰ ਜਾ.


ਫ਼ਾ. [بہرہ] ਹਿੱਸਾ ਭਾਗ। ੨. ਨਸੀਬ. ਕਿਸਮਤ। ੩. ਦੇਖੋ, ਬਹਰਾ.


ਫ਼ਾ. [بہرہمند بہرہور] ਹਿੱਸੇਦਾਰ। ੨. ਭਾਗਵਾਨ. ਖ਼ਸ਼ਨਸੀਬ.


ਫ਼ਾ. [بہرجا] ਕ੍ਰਿ. ਵਿ- ਹਰੇਕ ਜਗਾ. ਹਰ ਥਾਂ.


ਦੇਖੋ, ਬਹਰਹਬਰ.


ਸੰ. ਬਧਿਰ. ਵਿ- ਬੋਲਾ. ਜਿਸ ਨੂੰ ਕੰਨਾਂ ਤੋਂ ਸੁਣਾਈ ਨਾ ਦੇਵੇ. "ਸਾਂਈ ਨ ਬਹਰਾ ਹੋਇ." (ਸ. ਕਬੀਰ ) "ਬਹਰੇ ਕਰਨ ਅਕਲ ਭਈ ਹੋਛੀ." (ਭੈਰ ਮਃ ੧) ੨. ਦੇਖੋ, ਬਹਿਰਾ.


ਬਹਰੇ (ਬੋਲੇ) ਹੋ ਗਏ. ਬਧਿਰ ਭਏ.