Meanings of Punjabi words starting from ਮ

ਅ਼. [مصافہ] ਸੰਗ੍ਯਾ- ਸਫ਼ਹ਼ (ਚੌੜਾਈ) ਦਾ ਭਾਵ. ਹੱਥ ਚੌੜਾ ਕਰਕੇ ਮਿਲਾਉਣ ਦੀ ਕ੍ਰਿਯਾ. ਦਸ੍ਤਪੰਜਾ ਲੈਣਾ.


ਅ਼. [مسام] ਸੰਗ੍ਯਾ- ਸਮ (ਸੁਰਾਖ਼- ਛਿਦ੍ਰ) ਦੀ ਥਾਂ ਮਸਮ, ਇਸ ਦਾ ਬਹੁ ਵਚਨ ਮਸਾਮ. ਮਸਾਮ ਦਾ ਬਹੁਵਚਨ ਮਸਾਮਾਤ. ਸ਼ਰੀਰ ਦੇ ਰੋਮਕੂਪ (Pore of the skin)


ਦੇਖੋ, ਮਸਾਮ.


ਦੇਖੋ, ਮਸਾਇਕ ੨.


ਸੰ. ਸੰਗ੍ਯਾ- ਨੀਲਮ. ਨੀਲਮਣਿ. "ਬਰਨੁ ਚਿਹਨੁ ਨਾਹੀ ਮੁਖੁ ਨ ਮਸਾਰਾ." (ਸੂਹੀ ਮਃ ੫) ਨਾ ਸ਼੍ਯਾਮਰੂਪ ਹੋਂ. "ਨ ਸੰਖੰ ਨ ਚਕ੍ਰੰ ਨ ਗਦਾ ਨ ਸ੍ਯਾਮੰ." (ਸਹਸ ਮਃ ੫) ੨. ਸੰ. श्मश्रु- ਸ਼ਮਸ਼੍ਰੁ. ਦਾੜ੍ਹੀ. ਨਾ ਮੁਖ ਹੈ, ਨਾ ਸ਼ਮਸ਼੍ਰੁ (ਦਾੜ੍ਹੀ). ੩. ਮੁੱਛ। ੪. ਅ਼. [مُسار] ਮੁਸਾਰ. ਵਿ- ਰਾਜ਼ (ਸਿਰਰ) ਦੇ ਕਹਿਣ ਵਾਲਾ.


ਇਹ ਅਮ੍ਰਿਤਸਰ ਦੇ ਪਰਗਣੇ ਦਾ ਹਾਕਿਮ ਅਤੇ ਮੰਡਿਆਲੇ ਪਿੰਡ ਦਾ ਵਸਨੀਕ ਸੀ, ਅਰ ਦਰਬਾਰ ਹਰਿਮੰਦਿਰ ਅੰਦਰ ਕੰਚਨੀ ਦਾ ਨਾਚ ਕਰਾਉਂਦਾ ਅਤੇ ਹੁੱਕਾ ਪੀਂਦਾ ਸੀ. ਸੰਮਤ ੧੭੯੭ ਵਿੱਚ ਮਤਾਬਸਿੰਘ ਮੀਰਾਕੋਟੀਏ ਅਰ ਸੁੱਖਾਸਿੰਘ ਕੰਬੋਮਾੜੀ ਵਾਲੇ ਨੇ ਜਟਕਾ ਲਿਬਾਸ ਪਹਿਨਕੇ ਹਰਿਮੰਦਿਰ ਅੰਦਰ ਮੱਸੇ ਦਾ ਸਿਰ ਵੱਢਿਆ ਅਤੇ ਉਸ ਦੇ ਸਾਥੀ ਕੁਕਰਮੀਆਂ ਨੂੰ ਯੋਗ ਦੰਡ ਦਿੱਤਾ. ਦੇਖੋ, ਮਤਾਬਸਿੰਘ.


ਅ਼. [مشعل] ਮਸ਼ਅ਼ਲ ਸੰਗ੍ਯਾ- ਸ਼ੁਅ਼ਲਾ (ਅੱਗ ਦੇ ਭੜਕਣ) ਦੀ ਜਗਾ. ਸੋਟੀ ਦੇ ਸਿਰੇ ਪੁਰ ਤੇਲ ਨਾਲ ਤਰ ਕਰਕੇ ਲਪੇਟਿਆ ਅਤੇ ਪ੍ਰਜ੍ਵਲਿਤ ਕੀਤਾ ਵਸਤ੍ਰ. (torch) ੨. ਦੇਖੋ, ਮਿਸਾਲ.


ਦੇਖੋ, ਮਸਲਚੀ.