Meanings of Punjabi words starting from ਸ਼

ਅ਼. [شفیع] ਵਿ- ਸ਼ਿਫ਼ਾਅ਼ਤ (ਸਿਫ਼ਾਰਿਸ਼) ਕਰਨ ਵਾਲਾ। ੨. ਮੁਸਲਮਾਨਾਂ ਦੇ ਮਤ ਅਨੁਸਾਰ ਇਹ ਪੈਗ਼ੰਬਰ ਮੁਹ਼ੰਮਦ ਦਾ ਨਾਉਂ ਹੈ ਕਿਉਂਕਿ ਉਹ ਮੋਮਿਨਾਂ ਦੀ ਸਿਫਾਰਿਸ਼ ਕਰਨ ਵਾਲਾ ਮੰਨਿਆ ਹੈ.


ਅ਼. [شفیق] ਵਿ- ਸ਼ਫ਼ਕ਼ਤ (ਕ੍ਰਿਪਾ) ਰੱਖਣ ਵਾਲਾ.


ਸੰਗ੍ਯਾ- ਸ਼ਬ (ਰਾਤ੍ਰਿ) ਦਾ ਬਾਦਸ਼ਾਹ. ਚੰਦ੍ਰਮਾ. "ਸ਼ਾਬਸ਼ ਬੇਅਦਲੀ ਸ਼ਬ ਸ਼ਾਹਮ." (ਕ੍ਰਿਸਨਾਵ) ਦੇਖੋ, ਬੇ ਅਦਲ ਅਤੇ ਜੰਗ ਦਰਾਯਦ.


ਫ਼ਾ. [شبخون] ਸੰਗ੍ਯਾ- ਰਾਤ ਨੂੰ ਛਾਪਾ ਮਾਰਨਾ. ਸੁੱਤੇ ਵੈਰੀ ਨੂੰ ਵੱਢ ਟੁੱਕ ਸੁੱਟਣਾ.