Meanings of Punjabi words starting from ਖ

ਕ੍ਰਿ- ਪੈਰ ਦੇ ਚਿੰਨ੍ਹ (ਪੈੜ) ਪਿੱਛੇ ਜਾਣਾ। ੨. ਅਨੁਗਾਮੀ ਹੋਣਾ. ਪੈਰਵੀ ਕਰਨੀ। ੩. ਤਾਕੁਬ ਕਰਨਾ. "ਸਾਕਤ ਖੋਜ ਪਇਆ." (ਕਲਿ ਮਃ ੪)


ਦੇਖੋ, ਖੁਸਰਾ. "ਖੋਜੇ ਜਹਾਂ ਅਨੇਕ." (ਚਰਿਤ੍ਰ ੮੨) "ਪਤਿਹਁ ਤੋਰ ਖੋਜਾ ਕਰਡਾਰਾ." (ਚਰਿਤ੍ਰ ੩੨੬) ੨. ਫ਼ਾ. [خواجہ] ਖ਼੍ਵਾਜਹ. ਮਾਲਿਕ. ਸਰਦਾਰ। ੩. ਖੜਾ ਹੋ ਜਾ ਦਾ ਸੰਖੇਪ. ਖਲੋਜਾ। ੪. ਦੇਖੋ, ਖੋਦਾ ੨.


ਦੇਖੋ, ਖੋਜ ਜਨਾਵਰ ਅਤੇ ਖ੍ਵਾਜਾ ਅਨਵਰ.


ਖੋਜਕੇ. "ਸੇਵੇ ਸਿਖੁ ਸ ਖੋਜਿ ਲਹੈ." (ਪ੍ਰਭਾ ਮਃ ੧) ੨. ਰਸਤੇ. ਕਦਮ ਬਕਦਮ. "ਹਮਰੇ ਖੋਜਿ ਪਰਹੁ ਮਤ ਕੋਈ." (ਗਉ ਕਬੀਰ)


ਵਿ- ਖੋਜਨੇ ਵਾਲਾ. "ਖੋਜੀ ਉਪਜੈ ਬਾਦੀ ਬਿਨਸੈ." (ਮਲਾ ਮਃ ੧) ੨. ਸੰਗ੍ਯਾ- ਪੈੜੂ. ਖੋਜ (ਪਦਚਿੰਨ੍ਹ) ਦਾ ਗ੍ਯਾਤਾ. ਸੁਰਾਗ਼ਰਸਾਂ.


ਸੰਗ੍ਯਾ- ਢੂੰਡ. ਤਲਾਸ਼. "ਬੰਦੇ ਖੋਜੁ ਦਿਲ ਹਰਿ ਰੋਜ." (ਤਿਲੰ ਕਬੀਰ) ੨. ਪੈਰ ਦਾ ਜ਼ਮੀਨ ਪੁਰ ਚਿੰਨ੍ਹ. "ਗੁਰਮਤਿ ਖੋਜ ਪਰੇ ਤਬ ਪਕਰੇ." (ਬਸੰ ਮਃ ੪) ਗੁਰਮਤਿ ਦ੍ਵਾਰਾ ਪੰਜ ਚੋਰਾਂ ਦੇ ਖੋਜ ਪਿੱਛੇ ਜਦ ਪਏ, ਤਦ ਫੜ ਲਏ. ਦੇਖੋ, ਬਾਛਰ ਖੋਜ। ੩. ਮਾਰਗ. ਰਸਤਾ. "ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰ ਜੂ ਰੋਇ." (ਖਾਮ) ੪. ਚਰਣ. ਪੈਰ. "ਨਦੀ ਤਰੰਦੜੀ ਮੈਡਾ ਖੋਜ ਨ ਖੁੰਭੈ." (ਵਾਰ ਗੂਜ ੨. ਮਃ ੫); ਦੇਖੋ, ਖੋਜ.