Meanings of Punjabi words starting from ਨ

ਅ਼. [نِسبت] ਸੰਗ੍ਯਾ- ਸੰਬੰਧ, ਤਅ਼ੱਲੁਕ਼। ੨. ਵਿਆਹ ਦਾ ਸੰਬੰਧ, ਮੰਗਣੀ। ੩. ਤੁਲਨਾ, ਤੁਲ੍ਯਤਾ, ਸਮਾਨਤਾ.


ਕ੍ਰਿ ਵਿ- ਨਿਸ਼ਿਵਾਸਰ, ਰਾਤਦਿਨ. ਸਦਾ, ਨਿਤ੍ਯ, ਨਿਸਬਾਸਰ ਬਿਖਿਅਨ ਕਉ ਧਾਵਤ." (ਸੋਰ ਮਃ੯)"ਨਿਸਬਾਸੁਰ ਭਜੁ ਤਾਹਿ ਮੀਤ." (ਬਸੰ ਮਃ ੯)


ਸੰ, निः सरण, ਸੰਗ੍ਯਾ- ਅੱਗੇ ਵਧਣ ਦੀ ਕ੍ਰਿਯਾ, "ਸੰਘਰ ਨਿਸਰ ਆਏ ਭਟ ਜਿਤੇ." (ਸਲੋਹ) "ਨਿਸਰ ਚਲੇ ਸਾਯਕ ਜਨੁ ਛੂਟੇ." (ਰਾਮਾਵ) ੨. ਨਿਕਲਣ ਦਾ ਭਾਵ, ਨਿਕਾਸ। ੩. ਚੁਇਣਾ, ਟਪਕਣਾ,"ਕਰ ਮਹਿ ਅੰਮ੍ਰਿਤੁ ਆਣਿ ਨਿਸਾਰਿਓ." (ਆਸਾ ਮਃਪ)


ਸੰਗ੍ਯਾ- ਨਿਸ਼ਾਨਾਥ, ਰਾਤ੍ਰੀ ਦਾ ਰਾਜਾ, ਚੰਦ੍ਰਮਾ, (ਸਨਾਮਾ)