Meanings of Punjabi words starting from ਬ

ਦੇਖੋ, ਬਲਿਓ. "ਗਿਆਨ ਬਲਿਆ ਘਟਿ ਚਾਨਣੁ." (ਆਸਾ ਛੰਤ ਮਃ ੪)


ਗਿੱਠ ਦੇਖੋ, ਬਾਲਿਸ਼੍ਟ.


ਬਲਿਹਾਰ (ਕੁਰਬਾਨ) ਹੋਈਏ. "ਦਰਸਨ ਕਉ ਬਲਿਹਰੀਐ." (ਗਉ ਮਃ ੫) ੨. ਬਲਿਹਾਰ ਹੈ.


ਸੰਗ੍ਯਾ- ਬਲਵਾਨ ਦੇ ਮਾਰਨ ਵਾਲਾ ਤੀਰ. (ਸਨਾਮਾ)


ਸੰਗ੍ਯਾ- ਬਲਿ (ਕੁਰਬਾਨੀ) ਲੈ ਜਾਣ ਦੀ ਕ੍ਰਿਯਾ. ਨਿਛਾਵਰ ਹੋਣ ਦੀ ਕ੍ਰਿਯਾ. "ਬਲਿਹਾਰੀ ਗੁਰ ਆਪਣੇ." (ਵਾਰੀਂ ਆਸਾ)