Meanings of Punjabi words starting from ਭ

ਇੱਕ ਜੱਟ ਜਾਤਿ। ੨. ਭੂੰਦੜਾਂ ਦਾ ਵਸਾਇਆ ਇੱਕ ਪਿੰਡ, ਜੋ ਜਿਲਾ ਲੁਦਿਆਨਾ ਵਿੱਚ ਹੈ. ਰਾਜਪੁਰਾ ਭਟਿੰਡਾ ਲੈਨ ਤੇ ਲਹਿਰਾਮੁਹੱਬਤ ਰੇਲਵੇ ਸਟੇਸ਼ਨ ਤੋਂ ਇਹ ਦੋ ਕੋਹ ਪੱਛਮ ਦੱਖਣ ਹੈ. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਇੱਥੇ ਮਾਲਵੇ ਨੂੰ ਕ੍ਰਿਤਾਰਥ ਕਰਨ ਆਏ ਵਿਰਾਜੇ ਹਨ. ਪੱਕੀ ਮੰਜੀ ਬਣੀ ਹੋਈ ਹੈ. ਸੇਵਾਦਾਰ ਕੋਈ ਨਹੀਂ ਭੂੰਦੜ ਪਿੰਡ ਬੇਰਵਾਲੇ ਫੂਲਵੰਸ਼ੀ ਸਰਦਾਰ ਨੂੰ ਜਾਗੀਰ ਵਿੱਚ ਹੈ.


ਭੂ- ਭਾਰ. ਪਿਥਿਵੀ ਨੂੰ ਬੋਝਰੂਪ. ਦੇਖੋ, ਭਰਭਾ। ੨. ਦੇਖੋ, ਭੁੱਬਲ. "ਭੂਭਰ ਬੀਚ ਪਰੇ ਜਲ ਜ੍ਯੋਂ, ਤਿਂਹ ਤੇ ਫੁਨ ਹੋਤ ਮਹਾਧੁਨਿ ਜੈਸੇ." (ਕ੍ਰਿਸਨਾਵ)


ਭਏ ਦਾ ਸੰਖੇਪ. ਹੋਏ. ਦੇਖੋ, ਭੂ ਧਾ। ੨. ਵ੍ਯ- ਦ੍ਵਾਰਾ. ਸੇ. ਤੋਂ "ਬਾਣ ਕਮਾਣ ਭੇ ਐਂਚ ਮਾਰੇ." (ਵਿਚਿਤ੍ਰ)


ਸੰ. ਭੇਦ. ਸੰਗ੍ਯਾ- ਫਰਕ. ਭਿੰਨਤਾ। ੨. ਗੁਪਤ ਬਾਤ. ਰਾਜ਼. "ਜੇ ਕੋ ਜਾਣੈ ਭੇਉ." (ਵਾਰ ਆਸਾ) ੩. ਭਾਵ- ਆਸ਼ਯ. ਮਕ਼ਸਦ. "ਅਖਰ ਕਾ ਭੇਉ ਨ ਲਹੰਤਿ." (ਸਵਾ ਮਃ ੩)


ਸੰ. ਵੇਸ. ਸੰਗ੍ਯਾ- ਲਿਬਾਸ. ਭੇਸ ਦਾ ਅਮਲ ਅਰਥ ਅਸਲੀਅਤ ਤੋਂ ਭਿੰਨ ਹੋਰ ਸ਼ਕਲ ਬਣਾਉਣਾ ਹੈ. ਲੋਕਾਂ ਨੂੰ ਧੋਖਾ ਦੇਣ, ਅਥਵਾ ਆਪਣੀ ਉੱਤਮਤਾ ਪ੍ਰਗਟ ਕਰਨ ਲਈ ਦੋ ਲਿਬਾਸ ਅਤੇ ਚਿੰਨ੍ਹ ਧਾਰੇ ਜਾਣ, ਉਹ ਭੇਸ ਹੈ, ਦੇਖੋ, ਭੇਖ.