Meanings of Punjabi words starting from ਮ

ਦੇਖੋ, ਮਰਦਨ ਅਤੇ ਮਾਰਜਨ.


ਵਿ- ਮਰ੍‍ਯਾਦਾ ਕ਼ਾਇਮ ਕਰਨ ਵਾਲਾ ਨਿਯਮ ਢਾਪਣ ਵਾਲਾ. "ਰਾਮਚੰਦ ਆਦਿਕ ਮਰਜਾਦਕ." (ਗੁਪ੍ਰਸੂ)


ਸੰ. ਮਰ੍‍ਯਾਦ. ਮਰ੍‍ਯਾ ਦਾ ਅਰਥ ਹੈ ਚਿੰਨ੍ਹ ਅਥਵਾ ਨਿਸ਼ਾਨ. ਜੋ ਦੇਸ਼ ਅਥਵਾ ਸਮਾਜ ਦੀ ਹੱਦ ਬੰਦੀ ਕਰੇ, ਉਹ ਮਰਯਾਦਾ ਹੈ। ੨. ਮੁਨਸਿਫ. ਮਧ੍ਯਸ੍‍ਥ। ੩. ਮਰ੍‍ਯਾਦਾ. ਸੀਮਾ. ਹੱਦ. "ਅੰਤ ਨਹੀਂ ਮਰਜਾਦ." (ਸਾਰ ਮਃ ੫) ੪. ਕਿਨਾਰਾ. ਤਟ. ਕੰਢਾ। ੫. ਸਮਾਜ ਅਥਵਾ ਰਾਜ ਵੱਲੋਂ ਥਾਪਿਆ ਨਿਯਮ. "ਨਾ ਮਰਜਾਦੁ ਆਇਆ ਕਲਿ ਭੀਤਰਿ." (ਸ੍ਰੀ ਮਃ ੧. ਪਹਰੇ); ਦੇਖੋ, ਮਰਜਾਦ.


ਮਰਨ- ਜਨਮ. ਦੇਖੋ, ਜਾਮ ੨। ੨. ਸੰ. ਮ੍ਰਿਯਮਾਣ. ਮਰਨ ਨੂੰ ਤਿਆਰ.


ਦੇਖੋ, ਮਾਰਜਾਰ


ਅ਼. [مرضی] ਮਰਜੀ. ਸੰਗ੍ਯਾ- ਰਜਵ (ਇੱਛਾ ਪ੍ਰਗਟ ਕਰਨ) ਦਾ ਭਾਵ. ਕਾਮਨਾ. ਇਰਾਦਾ. "ਜ੍ਯੋਂ ਰਾਵਰ ਕੀ ਮਰਜੀ ਹੋਇ." (ਗੂਪ੍ਰਸੂ)