Meanings of Punjabi words starting from ਕ

ਵਿ- ਕੋਟਿਪਤਿ. ਜਿਸ ਪਾਸ ਕਰੋੜਹਾ ਰੁਪਯਾ ਹੈ। ੨. ਬਾਦਸ਼ਾਹ ਅਕਬਰ ਨੇ ਸਨ ੧੫੭੫- ੭੬ ਵਿੱਚ ਆਪਣੀ ਸਾਰੀ ਸਲਤਨਤ ਨੂੰ (ਬੰਗਾਲ ਬਿਹਾਰ ਅਤੇ ਗੁਜਰਾਤ ਬਿਨਾ) ਇੱਕ ਇੱਕ ਕਰੋੜ ਦਾਮ ਦੀ ਆਮਦਨ ਵਾਲੇ ੧੮੨ ਇਲਾਕਿਆਂ ਉੱਤੇ ਵੰਡਿਆ. ਇਨ੍ਹਾਂ ਇਲਾਕਿਆਂ ਦੇ ਹਾਕਮਾਂ ਨੂੰ "ਆਮਿਲ" ਜਾਂ "ਕਰੋੜੀ" ਕਹਿੰਦੇ ਸਨ. ਉਸ ਵੇਲੇ ਦਾਮ ਦਾ ਮੁੱਲ ਇੱਕ ਰੁਪਯੇ ਦਾ ਚਾਲੀਵਾਂ ਹਿੱਸਾ ਹੁੰਦਾ ਸੀ, ਇਸ ਹਿਸਾਬ ਇੱਕ ਕਰੋੜ ਦਾਮ ੨੫੦, ੦੦੦ (ਢਾਈ ਲੱਖ) ਰੁਪਯੇ ਦੇ ਬਰਾਬਰ ਸੀ। ੩. ਖ਼ਜ਼ਾਨਚੀ। ੪. ਦੁਨੀ ਚੰਦ ਸ਼ਾਹੂਕਾਰ ਦੀ ਉਪਾਧੀ, ਜੋ ਸ਼੍ਰੀ ਗੁਰੂ ਨਾਨਕ ਦੇਵ ਦਾ ਸਿੱਖ ਹੋ ਕੇ ਭਰਮ ਪਾਖੰਡ ਨੂੰ ਤ੍ਯਾਗਕੇ ਪਰਉਪਕਾਰੀ ਹੋਇਆ. ਇਸ ਦਾ ਨਾਉਂ ਕਰੋੜੀਮੱਲ ਭੀ ਜਨਮਸਾਖੀ ਵਿੱਚ ਆਇਆ ਹੈ. ਕਰਤਾਰਪੁਰ ਨਗਰ ਵਸਾਉਣ ਲਈ ਇਸ ਨੇ ਧਨ ਖ਼ਰਚਿਆ ਅਤੇ ਸਤਿਗੁਰੂ ਦਾ ਮਹਿਲ ਤਥਾ ਧਰਮਸ਼ਾਲਾ ਬਣਵਾਈ. ਦੇਖੋ, ਕਰਤਾਰਪੁਰ ੧.


ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ਇੱਕ ਮਿਸਲ. ਇਸ ਦਾ ਮੁਖੀਆ, ਜੱਟ ਕਰੋੜਾ ਸਿੰਘ ਬਰਕੀ ਵਾਲਾ ਸੀ, ਜਿਸ ਕਰਕੇ ਇਹ ਮਿਸਲ ਕਰੋੜੀਆਂ ਪ੍ਰਸਿੱਧ ਹੋਈ. ਸਰਦਾਰ ਬਘੇਲ ਸਿੰਘ ਇਸੇ ਮਿਸਲ ਵਿੱਚੋਂ ਸੀ. ਇਸ ਦੀ ਰਾਜਧਾਨੀ ਜਮਨਾ ਕਿਨਾਰੇ ਛਲੌਦੀ ਸੀ. ਕਲਸੀਆ ਰਿਆਸਤ ਇਸੇ ਮਿਸਲ ਵਿੱਚੋਂ ਸਰਦਾਰ ਗੁਰੁਬਖ਼ਸ਼ ਸਿੰਘ ਦੀ ਵੰਸ਼ ਹੈ. ਕਰਨਾਲ ਜ਼ਿਲੇ ਵਿੱਚ ਧਨੌਰ ਦੇ ਸਰਦਾਰ, ਅੰਬਾਲੇ ਜ਼ਿਲੇ ਦੇ ਲੇਦੇ ਦੇ ਜਾਗੀਰਦਾਰ ਭੀ ਇਸੇ ਮਿਸਲ ਵਿੱਚੋਂ ਹਨ.


ਦੇਖੋ, ਕਰੋੜੀ ੪.


ਕਰਮ. ਡਿੰਘ. ਦੇਖੋ, ਕਰਉ. "ਕਰੌ ਅਢਾਈ ਧਰਤਿ ਮੰਗ." (ਭਾਗੁ) ਵਾਮਨ ਨੇ ਢਾਈ ਕ਼ਦਮ ਜ਼ਮੀਨ ਮੰਗਕੇ.


ਸੰਗ੍ਯਾ- ਕਰਪਤ੍ਰਿਕਾ (ਆਰੀ) ਜੇਹੇ ਦੰਦੇ ਰੱਖਣ ਵਾਲੀ ਇੱਕ ਪ੍ਰਕਾਰ ਦੀ ਤਲਵਾਰ. "ਕਰੌਤੀ ਕਟਾਰੰ." (ਚੰਡੀ ੨) ਦੇਖੋ, ਸ਼ਸਤ੍ਰ.


ਸੰਗ੍ਯਾ- ਸ਼ਿਕਾਰੀ. "ਧਰ ਕਰ ਭੇਮ ਕਰੌਲ ਕੋ ਗਈ ਤਵਨ ਕੇ ਧਾਮ." (ਚਰਿਤ੍ਰ ੨੯੮) ੨. ਵਿ- ਕਰਾਲ. ਭਿਆਨਕ.


ਤੁ. [قروَلی] ਕ਼ਰੌਲੀ. ਛੋਟੀ ਅਤੇ ਸਿੱਧੀ ਤਲਵਾਰ. ਲੰਮੀ ਛੁਰੀ. "ਕਰੌਲੀ ਕਿਨੀ ਕਾਢ ਪਹਿਲੂ ਬਿਦਾਰ੍ਯੋ." (ਸਲੋਹ) ੨. ਰਾਜਪੂਤਾਨੇ ਦੀ ਇੱਕ ਰਿਆਸਤ, ਜਿਸ ਦੇ ਰਈਸ ਯਦੁਵੰਸ਼ੀ ਹਨ.


ਸੰਗ੍ਯਾ- ਕ੍ਰੌਂਚ (ਸਾਰਸ) ਪੰਛੀ ਦੀ ਸ਼ਕਲ ਸਮਾਨ ਫੌਜ ਦੀ ਰਚਨਾ ਕਰਨੀ. ਫੌਜ ਨੂੰ ਮੈਦਾਨ ਵਿੱਚ ਇਸ ਤਰਾਂ ਖੜਾ ਕਰਨਾ, ਮਾਨੋ ਸਾਰਸ ਦੀ ਸ਼ਕਲ ਬਣ ਗਈ ਹੈ. "ਕ੍ਰੌਂਚਾਬ੍ਯੂਹ ਕਿਯੋ ਅਸੁਰਿਸ ਜਬ." (ਚਰਿਤ੍ਰ ੪੦੫)