Meanings of Punjabi words starting from ਨ

ਚੰਦ੍ਰਮਾ ਦੀ ਭੈਣ ਚੰਦ੍ਰਭਾਗਾ ਨਦੀ. (ਸਨਾਮਾ)


ਸੰਗ੍ਯਾ- ਨਿਸ਼ਾ- ਅਰਿ, ਰਾਤ ਦਾ ਵੈਰੀ, ਸੂਰਜ, "ਦਿਵਕਰ ਦਿਨਪਤਿ ਨਿਸਰਿ ਭਨ."(ਸਨਾਮਾ)


ਸੰ, ਨਿਸ੍ਰੁ, ਵਹਿਣਾ, ਟਪਕਣਾ, ਚੁਇਣਾ.


ਸੰ, निः शल्प, ਵਿ- ਬਿਨਾ ਘਾਵ। ੨. ਦੁੱਖ ਬਿਨਾ, ਕਲੇਸ਼ ਰਹਿਤ, ਬੇਫ਼ਿਕਰ, "ਸਉ ਨਿਸਲ ਜਨ ਟੰਗ ਧਰਿ,"(ਵਾਰ ਬਿਲਾ ਮਃ੪) "ਹੋਇ ਨਚਿੰਦ ਨਿਸਲੁ ਹੋਇ ਰਹੀਐ." (ਵਾਰ ਵਡ ਮਃ੪)


ਦੇਖੋ ਨਿਸੁਨ.


ਸੰਗ੍ਯਾ- ਤਸੱਲੀ, ਸੰਤੋਖ, "ਤੁਮਰੀ ਨਿਸਾ ਹੋਇ ਹੈ ਤਬ ਹੀ," (ਨਾਪ੍ਰ) ੨. ਸੰ. ਨਿਸ਼ਾ, ਰਾਤ੍ਰਿ, "ਨਿਸਾ ਨਿਸਿਨਾਥ ਜਾਨੈ," (ਰਾਮਾਵ) ੨. ਅ਼. [نِساہ] ਇਸਤ੍ਰੀਆਂ, ਨਾਰੀਆਂ.