Meanings of Punjabi words starting from ਬ

ਜਲੀ ਹੋਈਏ. ਸੜਜਾਣ ਵਾਲੀਏ. "ਸ੍ਰੀ ਗੋਪਾਲ ਨ ਉਚਰਹਿ, ਬਲਿਗਈਏ ਦੁਹਚਾਰਣਿ ਰਸਨਾ." (ਬਿਲਾ ਛੰਤ ਮਃ ੫) ੨. ਕੁਰਬਾਨ ਹੋਈਏ ਨਿਛਾਵਰ ਹੋ ਜਾਣ ਵਾਲੀਏ.


ਸੰ. ਵਲਿਤ. ਵਿ- ਲਪੇਟਿਆ ਹੋਇਆ. ਘਿਰਿਆ ਹੋਇਆ. "ਕਲਿ ਕਲਮਲ ਬਲ ਬਲਿਤ." (ਨਾਪ੍ਰ)


ਸੰਗ੍ਯਾ- ਦੇਵਤਾ ਅੱਗੇ ਅੰਨ ਆਦਿ ਸਾਮਗ੍ਰੀ ਅਰਪਣ ਦੀ ਕ੍ਰਿਯਾ। ੨. ਈਸ਼੍ਵਰ ਅਥਵਾ ਕਿਸੇ ਦੇਵਤਾ ਦੇ ਨਿਮਿੱਤ ਪਸ਼ੁ ਦੀ ਕੁਰਬਾਨੀ ਕਰਨੀ. ਬਲਿਦਾਨ ਦੀ ਰੀਤਿ ਬਹੁਤ ਪੁਰਾਣੀ ਹੈ. ਵੇਦਾਂ ਦੇ ਸਮੇਂ ਇਸ ਦਾ ਵਡਾ ਪ੍ਰਚਾਰ ਸੀ. ਯਜੁਰਵੇਦ ਦੇਖਣ ਤੋਂ ਪਤਾ ਲਗਦਾ ਹੈ ਕਿ ਦੇਵਤਿਆਂ ਦੀ ਪ੍ਰਸੰਨਤਾ ਲਾਭ ਕਰਨ ਲਈ ਜੀਵਾਂ ਦੀ ਕੁਰਬਾਨੀ ਕੀਤੀ ਜਾਂਦੀ ਸੀ. ਰਾਮਾਯਣ ਅਤੇ ਮਹਾਭਾਰਤ ਆਦਿ ਗ੍ਰੰਥਾਂ ਵਿੱਚ ਭੀ ਇਸ ਬਾਬਤ ਅਨੰਤ ਲੇਖ ਹਨ. ਬਾਈਬਲ ਅਤੇ ਕੁਰਾਨ ਵਿੱਚ ਭੀ ਬਲਿਦਾਨ ਦਾ ਅਨੇਕ ਥਾਂ ਜਿਕਰ ਹੈ. ਦੇਖੋ, Numbers ਕਾਂਡ ੨੮, ਆਯਤ ੪, ੫. ਕਾਂਡ ੨੯, ਆਯਤ ੩, ੪, ੫, ੬. ਅਤੇ ਕੁਰਾਨ ਸੂਰਤ ਹੱਜ, ਆਯਤ ੨੭, ੨੮.


ਸੰਗ੍ਯਾ- ਉਹ ਪਸ਼ੁ, ਜਿਸ ਦੀ ਕ਼ੁਰਬਾਨੀ ਕੀਤੀ ਜਾਵੇ, ਬਲਿਦਾਨ ਯੋਗ੍ਯ ਪਸ਼ੁ. "ਜਿਮ ਬਲਿਪਸ਼ੁ ਗਰਬੰਤ." (ਗੁਵਿ ੬) ਭਾਵ- ਥੋੜੇ ਸਮੇਂ ਵਿੱਚ ਨਾਸ਼ ਹੋਣ ਵਾਲਾ.


ਰਾਜਾ ਬਲਿ. ਦੇਖੋ, ਬਲਿ ੫. "ਗੁਣ ਗਾਵੈ ਬਲਿਰਾਉ ਸਪਤ ਪਾਤਾਲਿ ਬਸੰਤੋ." (ਸਵੈਯੇ ਮਃ ੧. ਕੇ)


ਰਾਮ (ਸਰਵ ਵ੍ਯਾਪੀ ਪਾਰਬ੍ਰਹਮ) ਜੀ ਤੋਂ ਬਲਿਹਾਰ. ਕਰਤਾਰ ਤੋਂ ਕ਼ੁਰਬਾਨ "ਗੁਣ ਰਵਾਂ ਬਲਿਰਾਮ ਜੀਉ." (ਸੂਹੀ ਛੰਤ ਮਃ ੪)


ਸੰਗ੍ਯਾ- ਪਾਤਾਲ. ਬਲਿ ਦੇ ਰਹਿਣ ਦਾ ਦੇਸ਼. "ਆਨ ਦੀਏ ਬਲਿਲੋਕ ਤੇ ਬਾਲਕ." (ਕ੍ਰਿਸਨਾਵ)


ਸੰ. बलिन. ਵਿ- ਬਲ ਵਾਲਾ. ਤਾਕਤਵਰ. "ਪੰਜੇ ਬਧੇ ਮਹਾ ਬਲੀ." (ਵਾਰ ਬਸੰ) ੨. ਦੇਖੋ, ਬਲਿ। ੩. ਸੰ. ਵੱਲੀ. ਸੰਗ੍ਯਾ- ਬੇਲ। ੪. ਸ਼ਾਖ਼ਾ. ਟਹਣੀ। ੫. ਸਿੱਟਾ. ਮੰਜਰੀ. "ਲਤਾ ਬਲੀ ਸਾਖ ਸਭ ਸਿਮਰਹਿ." (ਮਾਰੂ ਸੋਲਹੇ ਮਃ ੫)


ਸੰ. बलिन. ਵਿ- ਬਲ ਵਾਲਾ. ਤਾਕਤਵਰ. "ਪੰਜੇ ਬਧੇ ਮਹਾ ਬਲੀ." (ਵਾਰ ਬਸੰ) ੨. ਦੇਖੋ, ਬਲਿ। ੩. ਸੰ. ਵੱਲੀ. ਸੰਗ੍ਯਾ- ਬੇਲ। ੪. ਸ਼ਾਖ਼ਾ. ਟਹਣੀ। ੫. ਸਿੱਟਾ. ਮੰਜਰੀ. "ਲਤਾ ਬਲੀ ਸਾਖ ਸਭ ਸਿਮਰਹਿ." (ਮਾਰੂ ਸੋਲਹੇ ਮਃ ੫)


ਸੰਗ੍ਯਾ- ਛੋਟਾ ਸ਼ਹਤੀਰ। ੨. ਦੇਖੋ, ਵੱਲੀ.


ਵਿ- ਬਲਵਾਨ. "ਸਰਪਨੀ ਤੇ ਊਪਰਿ ਨਹੀ ਬਲੀਆ." (ਆਸਾ ਕਬੀਰ)


ਦੇਖੋ, ਆਲਮਚੰਦ ੩.