nan
ਦੇਖੋ, ਮਰਜੀਵੜਾ.
ਦੇਹਾਭਿਮਾਨ ਤੋਂ ਮਰਕੇ ਆਤਮਿਕ ਜੀਵਨ ਲਾਭ ਕਰਨ ਦੀ ਹਾਲਤ। ੨. ਯੋਗਮਤ ਅਨੁਸਾਰ ਪ੍ਰਾਣਾਂ ਦੀ ਗਤਿ ਰੋਕਣੀ ਮਰਨ ਹੈ, ਅਰ ਸ੍ਵਾਸਾਂ ਨੂੰ ਆਪਣੇ ਵਸ਼ ਕਰਕੇ ਚਲਾਉਣਾ ਜੀਵਨ ਹੈ। ੩. ਲੋਕਰੀਤਿ ਅਤੇ ਜਾਤਿ ਤ੍ਯਾਗਕੇ ਸਿੱਖ ਧਰਮ ਵਿੱਚ ਨਵੀਨ ਜੀਵਨ ਲਾਭ ਕਰਨ ਦੀ ਅਵਸਥਾ.
nan
ਦੇਹਾਭਿਮਾਨ ਤ੍ਯਾਗਕੇ ਆਤਮਜੀਵਨ ਪ੍ਰਾਪਤ ਕਰਨ ਵਾਲਾ ਦੇਖੋ, ਮਰਜੀਵਨ। ੨. ਸਮੁੰਦਰ ਵਿੱਚੋਂ ਰਤਨਾਂ ਦੇ ਕੱਢਣ ਲਈ ਟੁੱਬੀ ਮਾਰਨ ਵਾਲਾ, ਜੋ ਮੁਰਦੇ ਤੁੱਲ ਹੋਕੇ ਜੀਵਨਦਸ਼ਾ ਵਿੱਚ ਆਉਂਦਾ ਹੈ। ੩. ਦੇਖੋ, ਮਾਣਕਚੰਦ ੨.
ਮਰਜ- ਈਸ਼. ਰਾਜ ਰੋਗ। ੨. ਮ੍ਰਿਜੇਸ਼. ਕਾਲ। ਰੁਦ੍ਰ.
ਸੰ. ਸੰਗ੍ਯਾ- ਸ਼ਰੀਰ ਤੋਂ ਪ੍ਰਾਣਾਂ ਦਾ ਵਿਯੋਗ. ਮੌਤ. "ਮਰਣ ਲਿਖਾਇ ਆਏ, ਨਹੀ ਰਹਿਣਾ." (ਗਉ ਮਃ ੧) ੨. ਜ਼ਹਿਰ. ਵਿਸ। ੩. ਗੁਰੁਮਤ ਅਨੁਸਾਰ ਹੌਮੈ ਦਾ ਤਿਆਗ. ਦੇਹਾਭਿਮਾਨ ਰਹਿਤ ਹੋਣ ਦੀ ਹਾਲਤ. ਦੇਖੋ, ਜੀਵਤਮਰਨਾ.
ਵਿ- ਮਰਣ ਵਾਲਾ. ਬਿਨਸਨਹਾਰੁ. "ਮਰਣਹਾਰੁ ਇਹੁ ਜੀਅਰਾ ਨਾਹੀ." (ਗਉ ਮਃ ੫)
ਕ੍ਰਿ- ਮਰਨ ਲਈ ਤਿਆਰ ਹੋਣਾ. ਯੁੱਧ ਆਦਿ ਵਿੱਚ ਜੀਵਨ ਦੀ ਪਰਵਾ ਨਾ ਕਰਨੀ.