ਸੰ. हृदयङ्गम. ਹ੍ਰਿਦਯੰਗਮ. ਵਿ- ਮਨ ਵਿੱਚ ਜਾਣ ਵਾਲਾ. ਦਿਲ ਵਿੱਚ ਗਡਣ ਵਾਲਾ। ੨. ਸੁੰਦਰ. ਮਨੋਹਰ.
ਦੇਖੋ, ਖੋਰ ੩. ਅਤੇ ਮਹਿਖੋਰ.
nan
nan
ਦੇਖੋ, ਹ੍ਰਿਦਯ ਅਤੇ ਰਿਦ.
ਸੰ. हिृदि- ਹ੍ਰਿਦਿ. ਹ੍ਰਿਦਯ ਵਿੱਚ. "ਰਿਦਿ ਬਿਗਾਸੁ ਜਾਗਿਓ." (ਸਵੈਯੇ ਮਃ ੨. ਕੇ)
ਸੰ. हृदये- ਹ੍ਰਿਦਯੇ. ਹ੍ਰਿਦਯ ਵਿੱਚ. ਦਿਲ ਮੇਂ. "ਜਾ ਰਿਦੈ ਸਚਾ ਹੋਇ." (ਵਾਰ ਆਸਾ) ੨. ਦੇਖੋ, ਰਿਦਯ। ੩. ਸੰ. हृद्य- ਹ੍ਰਿਦਯ. ਵਿ- ਮਨਭਾਵਨ ਮਨੋਹਰ. "ਰਿਦਾ ਪੁਨੀਤ ਰਿਦੈ ਹਰਿ ਬਸਿਓ." (ਸਾਰ ਮਃ ੫) "ਹਿਰਦੈ ਰਿਦੈ ਨਿਹਾਲੁ." (ਮਃ ੧. ਵਾਰ ਮਾਝ)
ਹ੍ਰਿਦਯ- ਅੰਤਰ. ਦਿਲ ਵਿੱਚ. "ਜਸ੍ਯ ਸਿਮਰਣ ਰਿਦੰਤਰਹ." (ਸਹਸ ਮਃ ੫)
ਸੰ. ऋध्. ਧਾ- ਵਧਣਾ. ਜਾਦਾ ਹੋਣਾ, ਵਿਭੂਤੀ ਵਾਲਾ ਹੋਣਾ, ਪੂਰਾ ਕਰਨਾ। ੨. ਦੇਖੋ, ਰਿੱਧ.
ਸੰ. ऋद्घ. ਵਿ- ਵ੍ਰਿੱਧਿ ਨੂੰ ਪ੍ਰਾਪਤ ਹੋਇਆ. ਵਧਿਆ ਹੋਇਆ। ੨. ਦੌਲਤਮੰਦ.
ਦੇਖੋ, ਰਿੱਧਾ.