Meanings of Punjabi words starting from ਚ

ਸੰਗ੍ਯਾ- ਚਿੱਕੜ. ਕੀਚ. ਪੰਕ. ਦੇਖੋ, ਚਿਕੜ. "ਢਿਗ ਗ੍ਰਾਮ ਕੀ ਚੀਕਰ ਬਿਥਰਾਵਾ." (ਗੁਪ੍ਰਸੂ)


ਚਿੱਕੜ ਵਿੱਚ. "ਮੋਹ ਚੀਕੜਿ ਫਾਥੇ." (ਆਸਾ ਛੰਤ ਮਃ ੪)


ਦੇਖੋ, ਚੀਕੜ. "ਕਢਿ ਪਾਣੀ ਚੀਕੜੁ ਪਾਵੈਗੋ." (ਕਾਨ ਅਃ ਮਃ ੪)


ਸੰਗ੍ਯਾ- ਦੁਤਾਰੇ ਦੀ ਸ਼ਕਲ ਦਾ ਇੱਕ ਸਾਜ਼, ਜੋ ਗਜ਼ ਨਾਲ ਵਜਾਈਦਾ ਹੈ। ੨. ਜਿਲਾ ਕਰਨਾਲ, ਤਸੀਲ ਕੈਥਲ ਥਾਣਾ ਗੂਲ੍ਹਾ ਦਾ ਇੱਕ ਪਿੰਡ, ਜਿਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਮੰਦਿਰ ਬਣਿਆ ਹੋਇਆ ਹੈ, ਪਰ ਕੋਈ ਸੇਵਾਦਾਰ ਨਹੀਂ ਹੈ. ਰੇਲਵੇ ਸਟੇਸ਼ਨ ਪਟਿਆਲੇ ਤੋਂ ੨੦. ਮੀਲ ਨੈਰਤਕੋਣ ਕੱਚਾ ਰਸਤਾ ਹੈ. ਦੇਖੋ, ਗਲੌਰਾ.