Meanings of Punjabi words starting from ਦ

ਫ਼ਾ. [دیدہ] ਸੰਗ੍ਯਾ- ਨੇਤ੍ਰ. ਅੱਖ। ੨. ਵਿ- ਦੇਖਿਆ ਹੋਇਆ.


ਫ਼ਾ. [دیدن] ਕ੍ਰਿ- ਦੇਖਣ ਦੀ ਕ੍ਰਿਯਾ. "ਦੀਦਨੇ ਦੀਦਾਰ ਸਾਹਿਬ." (ਤਿਲੰ ਮਃ ੫)


ਫ਼ਾ. [دیدبان] ਸੰਗ੍ਯਾ- ਦੇਖਣ ਵਾਲਾ. ਪਹਿਰੇਦਾਰ। ੨. ਉਹ ਸੁਰਾਖ਼ (ਛਿਦ੍ਰ) ਜਿਸ ਵਿੱਚ ਦੀ ਦੇਖੀਏ। ੩. ਬੰਦੂਕ ਦੀ ਸ਼ਿਸਤ ਲੈਣ ਦਾ ਛਿਦ੍ਰ, ਜਿਸ ਵਿੱਚਦੀਂ ਮੱਖੀ ਅਤੇ ਨਿਸ਼ਾਨੇ ਨਾਲ ਨਜਰ ਜੋੜੀਏ. "ਦੀਦਮਾਨ, ਮਨ, ਦ੍ਰਿਸ੍ਟਿ, ਲਛ, ਮੱਖੀ ਜੁਤ ਸਭ ਸੋਇ। ਪਾਂਚੋਂ ਜੇ ਇਕਸੂਤ ਹਨਐਂ ਹਤ੍ਯੋ ਬਚੈ ਨਹਿ ਕੋਈ ॥" (ਗੁਪ੍ਰਸੂ)


ਫ਼ਾ. [دیدم] ਮੈ ਦੇਖਿਆ.


ਦੇਖੋ, ਦੀਦਬਾਨ.


ਦੇਖੋ, ਦੀਦਹ.


ਫ਼ਾ. [دیدار] ਸੰਗ੍ਯਾ- ਦਰਸ਼ਨ.


ਦੇਖੋ, ਬੂਰਮਾਜਰਾ.


ਦੇਖੋ, ਦਿਦਾਰੀ.