Meanings of Punjabi words starting from ਨ

ਫ਼ਾ. [نِشاستہ] ਨਸ਼ਾਸ੍ਤਹ, ਇਸ ਦਾ ਮੂਲ ਨਿਸ਼ਾਂਦਨ (ਬੈਠਾਉਣਾ) ਹ, ਕਣਕ ਦਾ ਗੁੱਦਾ ਪਾਣੀ ਦੇ ਥੱਲੇ ਬੈਠਾਕੇ ਬਣਾਇਆ ਹੋਇਆ ਬਾਰੀਕ ਮੈਦਾ, ਨਸ਼ਾਸਤੇ ਦੀਆੰ ਪਿੰਨੀਆੰ ਬਣਾਕੇ ਬਹੁਤ ਲੋਕ ਸਰਦੀਆਂ ਵਿੱਚ ਤਾਕਤ ਲਈ ਖਾਂਦੇ ਹਨ.


ਸੰ, निः श्वास, ਸੰਗ੍ਯਾ- ਬਾਹਰ ਨੂੰ ਸਾਹ ਕੱਢਣ ਦੀ ਕ੍ਰਿਯਾ। ੨. ਹਾਹੁਕਾ, ਉੱਭਾ ਸਾਹ, ਠੰਢਾ ਸ੍ਵਾਸ। ੩. ਦੇਖੋ, ਨਿਸਾਸੋ ੨.


ਦੇਖੋ, ਨਿਸਾਸਾ। ੨. ਨਿਃ ਸੰਸ਼ਯ, ਵਿ- ਬਿਨਾ ਸ਼ੱਕ, "ਕਰਤ ਨਿਸਾਸੋ ਉਰ ਨਿਸਚੈ ਉਦਾਰ ਕੋ."(ਗੁਪ੍ਰਸੂ)


ਸੰ, निशाहन्तृ, ਸੰਗ੍ਯਾ- ਰਾਤ ਦੇ ਨਾਸ਼ ਕਰਨ ਵਾਲਾ, ਸੂਰਜ. (ਸਨਾਮਾ)


ਸੰਗ੍ਯਾ- ਨਿਸ਼ਾਕਰ, ਚੰਦ੍ਰਮਾ। ੨. ਦੇਖੋ, ਸਵੈਯੇ ਦਾ ਰੂਪ ੪.


ਨਿਸ਼ਾ- ਆਗਮਨ, ਰਾਤ ਦਾ ਆਉਣਾ, ਰਾਤ ਪੈਣੀ। ੨. ਸੰਝ ਦਾ ਵੇਲਾ.


ਸੰਗ੍ਯਾ- ਨਿਸ਼ਾਚਰ, ਰਾਤ ਨੂੰ ਵਿਚਰਣ ਵਾਲਾ, ਰਾਕ੍ਸ਼੍‍ਸ। ੨. ਗਿੱਦੜ। ੩. ਉੱਲੂ।੪ ਸਰਪ, ਸੱਪ। ੫. ਚਕਵਾ।੬ ਚੋਰ।੭ ਬਿੱਲਾ।੮ ਸ਼ਿਵ। ੯. ਚੰਦ੍ਰਮਾ. (ਸਨਾਮਾ)