Meanings of Punjabi words starting from ਬ

ਸੰਗ੍ਯਾ- ਵੱਲੀ (ਮੰਜਰੀ ਅਥਵਾ ਸ਼ਾਖਾ) ਦਾ ਈਸ਼ (ਸ੍ਵਾਮੀ). ਬਿਰਛ. (ਸਨਾਮਾ)


ਸੰ. ਵਲਿਮੁਖ. ਸੰਗ੍ਯਾ- ਵਲਿ (ਜੁਰ੍ਹੜੀਆਂ) ਸਹਿਤ ਹੈ ਮੁਖ ਜਿਸ ਦਾ, ਬਾਂਦਰ। ੨. ਵਿ- ਜਿਸ ਦੇ ਮੂੰਹ ਪੁਰ ਵਲ ਪਏ ਹੋਣ.


ਸੰਗ੍ਯਾ- ਬਲ. ਸਮਰਥ. ਸ਼ਕਤਿ. ਦੇਖੋ, ਬਲ. "ਬਲੁ ਹੋਆ ਬੰਧਨ ਛੁਟੇ." (ਸਃ ਮਃ ੧੦)


ਗੁਰੂ ਅਮਰਦਾਸ ਜੀ ਦਾ ਇੱਕ ਅਨੰਨ ਸੇਵਕ, ਜੋ ਗੁਰੂ ਸਾਹਿਬ ਜੀ ਸਨਾਨ ਵਸਤ੍ਰ ਭੋਜਨ ਆਦਿ ਦੀ ਸੇਵਾ ਲਈ ਸਦਾ ਹਾਜਿਰ ਰਹਿਂਦਾ ਸੀ. ਇਹ ਸਿੱਖ ਹੋਣ ਤੋਂ ਪਹਿਲਾਂ ਨਾਈ ਸੀ.


ਵਿ- ਬਾਲੁਕਾ (ਰੇਤੇ) ਦਾ ਬਣਿਆ ਹੋਇਆ. ਰੇਤੇ ਦਾ. "ਬਲੂਆ ਕੇ ਗ੍ਰਿਹ ਭੀਤਰਿ ਬਸੈ." (ਸੁਖਮਨੀ) ਭਾਵ- ਛੇਤੀ ਢਹਿ ਜਾਣ ਵਾਲਾ.


ਅ਼. [بلوُغ] ਸੰਗ੍ਯਾ- ਪਹੁੰਚਣਾ. ਪੁੱਜਣਾ। ੨. ਜਵਾਨੀ. ਯੌਵਨ.


ਸੁੰਨੀ ਸ਼ਾਖਾ ਦੇ ਮੁਸਲਮਾਨਾਂ ਦੀ ਇੱਕ ਜਾਤਿ, ਜਿਸ ਨੂੰ ਬਲੋਚ ਭੀ ਸਦਦੇ ਹਨ. ਇਸੇ ਜਾਤਿ ਤੋਂ ਦੇਸ਼ ਦਾ ਨਾਮ ਬਲੂਚਿਸਤਾਨ ਹੋ ਗਿਆ ਹੈ. ਪੰਜਾਬ ਵਿੱਚ ਊਠ ਰੱਖਣ ਵਾਲੀ ਇੱਕ ਬਲੂਚ ਜਾਤਿ ਹੈ ਜਿਸ ਦਾ ਨਿਕਾਸ ਈਰਾਨ ਤੋਂ ਹੈ.