Meanings of Punjabi words starting from ਭ

ਵੇਸ ਧਾਰਨ ਵਾਲਾ. ਲਿਬਾਸ ਪਹਿਨਕੇ ਅਨੇਕ ਸ਼ਕਲਾਂ ਬਣਾਉਣ ਵਾਲਾ। ੨. ਮਾਨ ਪ੍ਰਤਿਸ੍ਟਾ ਅਥਵਾ ਧੋਖਾ ਦੇਣ ਲਈ ਆਪਣੀ ਅਸਲੀਅਤ ਵਿਰੁੱਧ ਹੋਰ ਸ਼ਕਲ ਕਰਨ ਵਾਲਾ. "ਨ੍ਰਿਪਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ." (ਬਿਲਾ ਸਧਨਾ) ਭਕ੍ਤਮਾਲ ਵਿੱਚ ਕਥਾ ਹੈ ਕਿ ਇਕ ਰਾਜਪੁਤ੍ਰੀ ਨੇ ਪ੍ਰਣ ਕੀਤਾ ਸੀ ਕਿ ਮੈਂ ਵਿਸਨੁ ਨੂੰ ਵਰਾਂਗੀ. ਇੱਕ ਪਾਖੰਡੀ ਵਿਸਨੁ ਦਾ ਰੂਪ ਬਣਾਕੇ ਆਇਆ ਅਤੇ ਕਨ੍ਯਾ ਵਰੀ. ਜਦ ਸਹੁਰੇ ਪੁਰ ਵਿਪਦਾ ਆਈ, ਤਦ ਸਭ ਨੇ ਕਿਹਾ ਕਿ ਵਿਸਨੁ ਦਾਮਾਦ ਹੁੰਦੇ ਸਤ੍ਰ ਦਾ ਕੀ ਡਰ ਹੈ? ਭੇਖੀ ਨੇ ਆਪਣੇ ਤਾਈਂ ਸ਼ਕ੍ਤਿਹੀਨੋ ਜਾਣਕੇ ਪਸ਼ਚਾਤਾਪ ਸਹਿਤ ਆਰਾਧਨਾ ਕੀਤੀ, ਜਿਸ ਪੁਰ ਪਰਮਾਤਮਾ ਨੇ ਸਾਰੇ ਵਿਘਨ ਦੂਰ ਕਰਦਿੱਤੇ.#ਮੀਰਾਂਬਾਈ ਦੀ ਭੀ ਐਸੀ ਹੀ ਕਥਾ ਹੈ ਕਿ ਇੱਕ ਪਾਂਮਰ ਆਪਣੇ ਤਾਈਂ "ਗਿਰਿਧਰ" ਪ੍ਰਗਟ ਕਰਕੇ ਮੀਰਾਂਬਾਈ ਪਾਸ ਖੋਟੀ ਵਾਸਨਾ ਨਾਲ ਆਇਆ, ਜਿਸ ਨੂੰ ਕਰਤਾਰ ਦੀ ਕ੍ਰਿਪਾ ਨਾਲ ਮੀਰਾਂਬਾਈ ਨੇ ਸੁਮਾਰਗ ਪਾਇਆ.#"ਕਰਿ ਭੇਖ ਥਕੇ ਭੇਖਵਾਨੀ." (ਮਃ ੩. ਵਾਰ ਗੂਜ ੧)


ਭਿਕ੍ਸ਼ਾਹਾਰੀ. ਭਿਕ੍ਸ਼ਾ ਮੰਗ ਖਾਣ ਵਾਲਾ. ਭਿਕ੍ਸ਼ੁਕ. ਮੰਗਤਾ. "ਹਮ ਦੀਨ ਭੇਖਾਰੀ ਰਾਮ." (ਬਿਹਾ ਛੰਤ ਮਃ ੫)


ਭੇਖ (ਵੇਸ). ਕਰਕੇ. ਭੇਖ ਸੇ. "ਬਾਹਰਿ ਭੇਖਿ ਨ ਪਾਈਐ ਪ੍ਰਭੁ." (ਮਃ ੫. ਵਾਰ ਮਾਰੂ ੨)


ਭੇਖ (ਵੇਸ) ਕਰਨ ਵਾਲਾ. ਦੇਖੋ, ਭੇਖਧਾਰੀ। ੨. ਪਾਖੰਡੀ। ੩. ਭੇਖੀਂ. ਸੇ. ਭੇਸੋਂ ਸੇ. "ਭੇਖੀ ਭੁਖ ਨ ਜਾਇ." (ਮਃ ੩. ਵਾਰ ਵਡ) "ਭੇਖੀ ਪ੍ਰਭੂ ਨ ਲਭਈ." (ਮਃ ੫. ਵਾਰ ਮਾਰੂ ੨)


ਦੇਖੋ, ਭੇਸ ਅਤੇ ਭੇਖ. "ਭੇਖੁ ਭਵਨੀ ਹਠੁ ਨ ਜਾਨਾ." (ਬਿਲਾ ਛੰਤ ਮਃ ੧)


ਕ੍ਰਿ- ਸੰ. ਪ੍ਰੇਸਣ. ਘੱਲਣਾ. ਪਠਾਨਾ.


ਸੰ. मेदुर. ਸੰਗ੍ਯਾ- ਸਿਰ ਦਾ ਗੁੱਦਾ. ਮਗਜ਼.


ਸੰਗ੍ਯਾ- ਮੁਲਾਕਾਤ. ਮਿਲਾਪ। ੨. ਭੇਟਾ. ਨਜਰ. ਉਪਹਾਰ। ੩. ਦੇਖੋ, ਭੇਟ ਕਰਨਾ.


ਕ੍ਰਿ- ਦੇਵਤਾ ਅਥਵਾ ਪੂਜ੍ਯ ਪੁਰਖ ਦੇ ਅੱਗੇ ਕੋਈ ਵਸਤੁ ਅਰਪਣ ਕਰਨੀ. ਉਪਹਾਰ ਪੇਸ਼ ਕਰਨ ਦੀ ਕ੍ਰਿਯਾ। ੨. ਭੇਟਾ ਕਰਨਾ. ਅਰਦਾਸ ਕਰਕੇ ਪ੍ਰਸਾਦ ਆਦਿ ਵਸ੍ਤੂ ਨੂੰ ਅਕਾਲ ਅੱਗੇ ਅਰਪਣ ਕਰਨਾ. "ਭੇਟ ਕਿਯੇ ਬਿਨ ਕਛੁ ਮੁਖ ਪਾਵੈ." (ਤਨਾਮਾ) ੩. ਵਾਹਗੁਰੂ ਸ਼ਬਦ ਕਹਿਕੇ ਪ੍ਰਸਾਦ ਵਿੱਚ ਕ੍ਰਿਪਾਨ ਫੇਰਨੀ. ਇਹ ਰੀਤਿ ਦਸ਼ਮੇਸ਼ ਦਾ ਅਨੁਕਰਣ ਹੈ. ਨੌ ਸਤਿਗੁਰਾਂ ਅੱਗੇ ਜੋ ਪ੍ਰਸਾਦ ਪੇਸ਼ ਕੀਤਾ ਜਾਂਦਾ ਸੀ, ਉਸ ਵਿੱਚੋਂ ਗੁਰੂ ਸਾਹਿਬ ਕੁਝ ਆਪ ਲੈਕੇ ਬਾਕੀ ਸੰਗਤ ਵਿੱਚ ਵਰਤਾਉਣ ਲਈ ਹੁਕਮ ਦਿੰਦੇ ਸਨ. ਕਲਗੀਧਰ ਹੱਥ ਨਾਲ ਪਸਾਦ ਚੁੱਕਣ ਦੀ ਥਾਂ ਸਰਬਲੋਹ ਦੇ ਤੀਰ ਨਾਲ ਥੋੜਾ ਉਠਾ ਲੈਂਦੇ ਸਨ. ਕਦੇ ਹੱਥ ਵਿੱਚ ਕ੍ਰਿਪਾਨ ਹੁੰਦੀ ਤਾਂ ਉਸ ਨਾਲ ਅੰਗੀਕਾਰ ਕਰਦੇ. ਹਜੂਰਸਾਹਿਬ (ਅਬਿਚਲਨਗਰ) ਹੁਣ ਭੀ ਪ੍ਰਸਾਦ ਤੀਰ ਨਾਲ ਹੀ ਅੰਗੀਕਾਰ ਹੁੰਦਾ ਹੈ.