Meanings of Punjabi words starting from ਮ

ਦੇਖੋ, ਮਰਣ ੧। ੨. ਮਰਗਏ ਪ੍ਰਾਣੀ ਨਿਮਿੱਤ ਯਗ੍ਯ ਆਦਿ ਕਰਮ। ੩. ਮਾਜਰਤ. ਕਾਣ. ਮੁਕਾਣ. "ਝੁੰਡੀ ਪਾਇ ਬਹਨਿ ਨਿਤਿ ਮਰਣੇ." (ਮਃ ੧. ਵਾਰ ਮਾਝ)


ਮਰਨੇ ਮੇਂ. ਮਰਣ ਵਿੱਚ. "ਜੋਰੁ ਨ ਜੀਵਣਿ, ਮਰਣਿ ਨ ਜੋਰੁ." (ਜਪੁ) ੨. ਮਰਣ ਤੋਂ.


ਦੇਖੋ, ਮਰਣ ੧.


ਮਰਣ (ਮੌਤ) ਤੋਂ ਮੁਕਤਿ (ਛੁਟਕਾਰਾ) ਪਾਉਣਾ. "ਮਰਣਮੁਕਤਿ ਗਤਿ ਸਾਰ ਨ ਜਾਨੈ."#(ਮਲਾ ਅਃ ਮਃ ੧) ੨. ਦੇਖੋ, ਮਰਨਮੁਕਤਿ ੩.


ਪ੍ਰਾਣ ਤਿਆਗਦਾ. ਮਰਦਾ. "ਮਰਤ ਨ ਸੋਗ ਬਿਓਗੀ." (ਗਉ ਕਬੀਰ) ੨. ਮਰਨ ਪੁਰ. "ਅਵਰ ਮਰਤ ਮਾਇਆ ਮਨੁ ਤੋਲੈ." (ਸ੍ਰੀ ਬੇਣੀ) ੩. ਸੰ. मर्त्त्. ਮਰ੍‍ਤ੍ਯਲੋਕ. "ਮਰਤ ਪਇਆਲ ਅਕਾਸੁ ਦਿਖਾਇਓ." (ਸੋਰ ਮਃ ੧) ੪. ਮਨੁੱਖ। ੫. ਦੇਖੋ, ਮਰਤੁ, ਮਰਤ੍ਯ ਅਤੇ ਮਾਰੁਤ.


ਸੰਗ੍ਯਾ- ਮਰ੍‍ਤ੍ਯ (ਮਨੁੱਖਾਂ) ਵਾਲੀ, ਸੈਨਾ. ਜਿਸ ਵਿੱਚ ਬਹੁਤ ਆਦਮੀਆਂ ਦਾ ਗਰੋਹ ਹੈ. (ਸਨਾਮਾ)


ਅ਼. [مرتبہ] ਮਰਤਬਹ. ਸੰਗ੍ਯਾ- ਰਤਬ (ਉੱਚਾ ਨੀਵਾਂ ਹੋਣ) ਦਾ ਭਾਵ. ਰੁਤਬਾ. ਦਰਜਾ. ਅਧਿਕਾਰ. ਪਦਵੀ. "ਵਡੀਹੂ ਵਡਾ ਅਪਾਰ ਤੇਰਾ ਮਰਤਬਾ." ਵਾਰ ਰਾਮ ੨. ਮਃ ੫)


ਫ਼ਾ. [مرتبان] ਮ੍ਰਿਦ ਬਾਸਨ. ਚੌੜੇ ਮੂੰਹ ਦਾ ਡੂੰਘਾ ਬਰਤਨ, ਜਿਸ ਦੇ ਅੰਦਰ ਲਾਖ ਆਦਿ ਦਾ ਪੋਚਾ ਫਿਰਿਆ ਹੋਵੇ. ਇਸ ਵਿੱਚ ਗੁਲਕੰਦ ਮੁਰੱਬਾ ਆਦਿ ਪਾਈਦਾ ਹੈ.


ਵਿ- ਮਾਰਨ ਵਾਲੀ. (मारयित्री). "ਮਹਿਖਾਸੁਰ ਕੀ ਮਰਤਾ ਫੁਨ ਜੋਊ." (ਕ੍ਰਿਸ਼ਨਾਵ) ੨. ਮਰਦਾ.


ਸੰ. ਮਾਰੁਤ. ਸੰਗ੍ਯਾ- ਪਛਾਨ. ਦੇਖੋ, ਮਾਰੁਤ। ੨. ਭਾਵ- ਪ੍ਰਾਣ. ਸ੍ਵਾਸ. "ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ." (ਮਾਰੂ ਮਃ ੧) ਪ੍ਰਾਣਾਯਾਮ ਦੀ ਯੁਕ੍ਤਿ ਨਾਲ ਪ੍ਰਾਣਾਂ ਦਾ ਸੁ ਸੰਬੰਧ (ਕੁੰਭਕ) ਕੀਜੈ.