Meanings of Punjabi words starting from ਲ

ਅ਼. [لیتولعل] ਸੰਗ੍ਯਾ- ਲਾਉ ਲਪੇਟ. ਬਹਾਨਾ. ਟਾਲਮਟੋਲਾ. ਢਿੱਲਮੱਠ.


ਸੰਗ੍ਯਾ- ਪੰਕ੍ਤਿ. ਕਤਾਰ. ਸ਼੍ਰੇਣੀ. ਅੰ. Line. "ਲਗੀ ਤੁਰੰਗਨ ਲੈਨ ਬਡੇਰੀ." (ਗੁਪ੍ਰਸੂ) ੨. ਸਿੱਧੀ ਲਕੀਰ. ਰੇਖਾ। ੩. ਸਿਪਾਹੀਆਂ ਦੇ ਰਹਿਣ ਦੀ ਕੋਠੜੀਆਂ ਦੀ ਕਤਾਰ. ਬਾਰਕ। ੪. ਦੇਖੋ, ਲੈਣਾ. "ਬਿਖਮੁ ਨ ਜਾਈ ਲੈਨ." (ਧਨਾ ਮਃ ੫) ੫. ਸੰ. ਲਯਨ. ਲਯ ਹੋਣ ਦਾ ਭਾਵ। ੬. ਵਿਸ਼੍ਰਾਮ.


ਜ਼ਮੀਨ ਪੁਰ ਡੋਰੀ ਦਾ ਉਹ ਨਿਸ਼ਾਨ, ਜੋ ਕੈਂਪ ਆਦਿ ਦੀ ਵਿਉਂਤ ਵਾਸਤੇ ਰੇਖਾ (line) ਕਾਇਮ ਕਰੇ। ੨. ਲੈਨਡੋਰੀ ਦਾ ਸਾਮਾਨ ਰੱਖਣ ਵਾਲੀ ਟੋੱਲੀ, ਜੋ ਫੌਜ ਦੇ ਨਾਲ ਰਹਿਂਦੀ ਹੈ.


ਲੈਣਾ. "ਮਾਲਿਨਿ ਲੈਬ ਕਰ੍ਯੋ ਰਸ ਕੋ." (ਕ੍ਰਿਸਨਾਵ)


ਅ਼. [لیل] ਸੰਗ੍ਯਾ- ਰਾਤ। ੨. ਬਦਨਸੀਬੀ। ੩. ਵਿ- ਬਦਨਸੀਬ. ਮੰਦਭਾਗੀ. "ਰੇ ਮਨ ਲੈਲ! ਇਕੇਲ ਹੀ ਕਾਲ ਕੇ ਲਾਗਤ ਕਾਹਿ ਨ ਪਾਇਨ ਧਾਏ?" (੩੩ ਸਵੈਯੇ)


ਦੇਖੋ, ਲੈਲੀ ੨. ਅਤੇ ਲੈਲਾ ਘੋੜਾ.