Meanings of Punjabi words starting from ਕ

ਸੰ. कण्टकरञ्च ਕੰਟਕਰੰਜ. ਮੀਚਕਾ. L. Caesalpinia Bonzacella. ਇਹ ਕੰਡੇਦਾਰ ਪੌਦਾ ਬਹੁਤ ਕੌੜਾ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਮੀਚਕਾ ਤਾਪ ਬਵਾਸੀਰ ਕੁਸ੍ਠ ਪੇਟ ਦੇ ਕੀੜੇ ਅਤੇ ਤੁਚਾ ਦੇ ਰੋਗਾਂ ਨੂੰ ਹਟਾਉਂਦਾ ਹੈ. ਸੋਜ ਦੂਰ ਕਰਦਾ ਹੈ. ਲਹੂ ਨੂੰ ਸਾਫ ਕਰਨ ਵਾਲਾ ਹੈ. ਖੇਤਾਂ ਦੀ ਬਾੜ ਲਈ ਇਹ ਬਹੁਤ ਲਾਈਦਾ ਹੈ.


ਸੰ. कराण्ड. ਸੰਗ੍ਯਾ- ਪਿਟਾਰੀ। ੨. ਸ਼ਹਿਦ ਦਾ ਛੱਤਾ। ੩. ਤਲਵਾਰ। ੪. ਹੰਮ ਦੀ ਕ਼ਿਸਮ ਦਾ ਇੱਕ ਪੰਛੀ.


ਕਰਦਾ. "ਖਟਕਰਮ ਕਰੰਤਾ." (ਸੋਪੁਰਖੁ) ੨. ਦੇਖੋ, ਕਰੰਤੇ ਕੀ ਆਗਿ.


ਸੰ. ਕ੍ਰਤ੍ਵਗ੍ਨਿ. ਯਗ੍ਯ ਦੀ ਅਗਨਿ, ਜੋ ਮਹਾ ਪਵਿਤ੍ਰ ਮੰਨੀ ਹੈ. "ਗੰਗਾ ਕਾ ਉਦਕ ਕਰੰਤੇ ਕੀ ਆਗਿ." (ਬਸੰ ਮਃ ੧) ੨. ਕ੍ਰਿਤ੍ਰਿਮ ਅਗਨਿ. ਅਰਣੀ ਮਥਕੇ ਕੱਢੀ ਹੋਈ ਅੱਗ. ਯੱਗ ਵਿੱਚ ਭੀ ਇਹੀ ਅਗਨੀ ਵਰਤਣੀ ਲਿਖੀ ਹੈ. ਦੇਖੋ, ਅਰਣੀ.


ਸਿੰਧੀ. ਵਿ- ਕਰਨ ਵਾਲਾ. ਕਰਤਾ. ਦੇਖੋ, ਕਰੇਂਦੜ.


ਦੇਖੋ, ਕਰਮ. "ਕਹੁ ਨਾਨਕ ਤਾਕੇ ਪੂਰਕਰੰਮਾ." (ਸੋਰ ਮਃ ੫) "ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮ." (ਵਾਰ ਮਾਰੂ ੧. ਮਃ ੫) ੨. ਦਖੋ, ਕ੍ਰਮ.


ਕਾਲਕ੍ਰਮ. ਜ਼ਮਾਨੇ ਦੀ ਗਰਦਿਸ਼. "ਕਰੰਮਕਾਲ ਯੌਂ ਭਈ." (ਵਿਚਿਤ੍ਰ)