Meanings of Punjabi words starting from ਗ

ਸੰਗ੍ਯਾ- ਆਦਮੀ ਦੀ ਸ਼ਕਲ ਦਾ ਕਾਠ ਵਸਤ੍ਰ ਆਦਿਕ ਦਾ ਬਣਾਇਆ ਬੁਤ, ਜੋ ਖੇਡਣ, ਭੰਡਣ ਅਤੇ ਮੰਤ੍ਰਸਿੱਧੀ ਲਈ ਲੋਕ ਵਰਤਦੇ ਹਨ. "ਦਾਬ ਖਾਟ ਤਰ ਗਈ ਗੁਡਾਨ ਬਨਾਯਕੈ." (ਚਰਿਤ੍ਰ ੨੩੩) ੨. ਚਰਖੇ ਦਾ ਮੁੰਨਾ.


ਸੰਗ੍ਯਾ- ਪੁਤਲੀ. ਖੇਡਣ ਅਤੇ ਤਮਾਸ਼ੇ ਲਈ ਕਾਠ ਵਸਤ੍ਰ ਆਦਿ ਦੀ ਬਣਾਈ ਹੋਈ ਮੂਰਤਿ. "ਗੁਡੀਆ ਰਹੀ ਸਁਭਾਲਤੀ." (ਗੁਪ੍ਰਸੂ) ੨. ਪਤੰਗ. ਚੰਗ.