Meanings of Punjabi words starting from ਜ

ਸੰ. जिष्णु ਜਿਸ੍ਣੁ. ਸੰਗ੍ਯਾ- ਵਿਸਨੁ। ੨. ਇੰਦ੍ਰ. "ਕ੍ਰਿਸਨ ਭਗਤ ਕੋ ਮੇਘਦ ਜਿਸਨ." (ਗੁਪ੍ਰਸੂ) ੩. ਅਰਜੁਨ। ੪. ਸੂਰਜ। ੫. ਵਿ- ਜਿੱਤਣ ਵਾਲਾ. ਵਿਜਯੀ.


ਦੇਖੋ, ਜਿਸਨ ੧. "ਹੈ ਪਤਿ ਜਿਸਨਾ ਰੂਪ ਸਹੀ." (ਨਾਪ੍ਰ) ਵਿਸਨੁਰੂਪ.


ਜਿਸ੍ਣ (ਇੰਦ੍ਰ) ਦਾ ਨਾਸ਼ ਕਰਨ ਵਾਲੇ ਦੈਤ. (ਸਨਾਮਾ)


ਦੇਖੋ, ਜਿਸਨ.


ਜਿਸ੍ਣੁ (ਇੰਦ੍ਰ) ਦਾ ਅਨੁਜ (ਛੋਟਾ ਭਾਈ) ਵਾਮਨ. (ਸਨਾਮਾ)


ਜਿਸ੍ਣ (ਇੰਦ੍ਰ) ਦਾ ਸ੍ਵਾਮੀ ਕਸ਼੍ਯਪ. (ਸਨਾਮਾ)


ਅ਼. [جِسم] ਜਿਸ੍‍ਮ. ਸੰਗ੍ਯਾ- ਦੇਹ. ਸ਼ਰੀਰ.