Meanings of Punjabi words starting from ਭ

ਕ੍ਰਿ. ਵਿ- ਮਿਲਣਸਾਰ. ਮਿਲਦੇ ਹੀ. "ਭੇਟਤ ਸਾਧਸੰਗ ਪਤੀਆਨਾ." (ਬਾਵਨ) ੨. ਮਿਲਦਾ ਹੈ.


ਕ੍ਰਿ- ਮਿਲਣਾ. "ਭੇਟਿਓ ਪੂਰਾ ਸਤਿਗੁਰੂ" (ਆਸਾ ਮਃ ੫) "ਹਰਿ ਕਿਰਪਾ ਤੇ ਸੰਤ ਭੇਟਿਆ." (ਸੁਖਮਨੀ)


ਭੇਟਿਆ. ਮਿਲਿਆ. "ਨਾਮੇ ਸ੍ਰੀਰੰਗ ਭੇਟਲ." (ਭੈਰ)


ਸੰਗ੍ਯਾ- ਅਰਪਣ ਯੋਗ੍ਯ ਵਸਤੁ. ਉਪਹਾਰ. ਨਜਰ। ੨. ਧਰਮਗ੍ਰੰਥਾਂ ਦਾ ਮੁੱਲ (ਕੀਮਤ) ਕਹਿਣ ਦੀ ਥਾਂ, ਸਨਮਾਨ ਲਈ ਭੇਟਾ ਸ਼ਬਦ ਵਰਤਿਆ ਜਾਂਦਾ ਹੈ, ਜਿਵੇਂ- ਸ਼੍ਰੀਗੁਰੂ ਗ੍ਰੰਥਸਾਹਿਬ ਜੀ ਦੀ ਜਿਲਦ ਸਮੇਤ ਭੇਟਾ ੫੦ ਰੁਪਯੇ ਹੈ.


ਭੇਟਣ (ਮਿਲਣ) ਤੋਂ ਸੰਜੋਗ ਤੋਂ.


ਭੇਟਕੇ. "ਪਰਾਛਤ ਦਰਸਨ ਭੇਟਿ ਮਿਟਾਹਿਓ." (ਕਾਨ ਮਃ ੫)


ਮਿਲੀਏ। ੨. ਮਿਲਾ ਹੋਇਆ ਹੈ. "ਭੇਟੀਅਲੇ ਰਾਇ ਨਿਸੰਗਾ." (ਕਾਮ ਕਬੀਰ)


ਮਿਲਿਆ. "ਨਾਮਾ ਹਰਿ ਭੇਟੁਲਾ." (ਆਸਾ ਨਾਮਦੇਵ)