Meanings of Punjabi words starting from ਮ

ਅ਼. [مرطوُب] ਵਿ- ਰਤ਼ਬ (ਤਰ ਹੋਣ) ਦਾ ਭਾਵ. ਤਰਾਵਤ ਵਾਲਾ.


ਫ਼ਾ. [مرد] ਸੰਗ੍ਯਾ- ਆਦਮੀ. ਮਨੁੱਖ। ੨. ਵਿ- ਦਿਲੇਰ. ਬਹਾਦੁਰ. "ਹੋਰ ਕੀ ਉਠਸੀ ਮਰਦ ਕਾ ਚੇਲਾ." (ਤਿਲੰ ਮਃ ੧) ਦੇਖੋ, ਆਵਨਿ ਅਠਤਰੈ। ੩. ਸੰ. ਮਰ੍‍ਦ. ਸੰਗ੍ਯਾ- ਸਖਤ ਦਬਾਉ। ੪. ਸਖ਼ਤੀ ਨਾਲ ਮਸਲਣ ਦੀ ਕ੍ਰਿਯਾ. ਰਗੜ. "ਪੀਵਤ ਮਰਦ ਨ ਲਾਗ." (ਗਉ ਕਬੀਰ) ਰਾਮਰਸ ਪੀਣ ਤੋਂ ਮੌਤ ਦੀ ਰਗੜ ਨਹੀਂ ਲਗਦੀ। ੫. ਦੇਖੋ, ਮਰਦਨ ੪.


ਸੰਗ੍ਯਾ- ਮਰਦਪਨ. ਦਿਲੇਰੀ. ਬਹਾਦੁਰੀ. ਮਰਦਾਨਗੀ. ਮਰਦਮੀ.


ਫ਼ਾ. [مردک] ਸੰਗ੍ਯਾ- ਛੋਟਾ ਆਦਮੀ. ਘਟੀਆ ਮਨੁੱਖ। ੨. ਸੰ. ਸਰ੍‍ਦਕ. ਵਿ- ਮਲਣ (ਮਸਲ ਦੇਣ) ਵਾਲਾ.


ਦੇਖੋ, ਮ੍ਰਿਦ. ਸੰ. ਮਰ੍‍ਦਨ. ਸੰਗ੍ਯਾ- ਮਸਲਣਾ. ਮਲਣਾ. ਮੁੱਠੀ ਚਾਪੀ ਕਰਨੀ। ੨. ਪੀਹਣਾ. ਚੂਰਾ ਕਰਨਾ. "ਚਾਰਿ ਬਰਨ ਚਉਹਾਂ ਕੇ ਮਰਦਨ." (ਆਸਾ ਮਃ ੫) ੩. ਸ਼ਰੀਰ ਉੱਪਰ ਮਲਣ ਦਾ ਪਦਾਰਥ. ਵਟਣਾ. "ਤਨਿ ਮਰਦਨ ਮਾਲਣਾ." (ਆਸਾ ਮਃ ੫) ੪. ਸੰਪ੍ਰਦਾਈ ਗ੍ਯਾਨੀ ਮਰਦਨ ਦਾ ਅਰਥ ਕਰਦੇ ਹਨ- ਮਰਦਾਂ ਦੇ. "ਪੀਵਤ ਮਰਦਨ ਲਾਗ." (ਗਉ ਕਬੀਰ) ਰਾਮਰਸ ਪੀਂਦੇ ਹਨ ਮਰਦਾਂ (ਸੰਤਾਂ) ਦ੍ਵਾਰਾ. ਪਰ ਇਹ ਅਰਥ ਸਹੀ ਨਹੀਂ, ਕਿਉਂਕਿ ਲਾਗ ਪਾਠ ਹੈ, ਲਾਗਿ ਨਹੀਂ. ਦੇਖੋ, ਮਰਦ ੪.


ਦੇਖੋ, ਮਰਦਊ.


ਦੇਖੋ, ਮਾਂਦਲ.