ਦੇਖੋ, ਕਰੰਮ। ੨. ਵਿ- ਕਰਮਾਂ ਵਾਲਾ. "ਕਹੁ ਨਾਨਕ ਹਮ ਨੀਚ ਕਰੰਮਾ." (ਆਸਾ ਮਃ ੫) ੩. ਕਰਮਾਂ ਕਰਕੇ. ਕਰਮੋਂ ਸੇ. "ਹਰਿ ਜਪੀਐ ਵਡੇ ਕਰੰਮਾ." (ਬਿਲਾ ਮਃ ੪)
ਕ੍ਰਿ- ਕੜ੍ਹਨਾ. ਤਪਣਾ. ਉਬਲਨਾ. ਸੰਤਾਪ ਸਹਿਤ ਹੋਣਾ. "ਕਰ੍ਹੈ ਨ ਝੂਰੇ ਨਾ ਮਨੁ ਰੋਵਨਹਾਰਾ." (ਆਸਾ ਮਃ ੫)
ਜ਼ਿਲਾ ਕਰਨਾਲ, ਤਸੀਲ ਕੈਥਲ, ਥਾਣਾ ਪਹੋਏ ਦਾ ਪਿੰਡ. ਇਸ ਗ੍ਰਾਮ ਤੋਂ ਅੱਧ ਮੀਲ ਅਗਨਿ ਕੋਣ ਵਿੱਚ ਗੁਰੁਦ੍ਵਾਰਾ ਹੈ. ਇਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਨੇ ਚਰਣ ਪਾਏ ਹਨ ਅਤੇ ਗੁਰੂ ਹਰਿਗੋਬਿੰਦ ਸਾਹਿਬ ਭੀ ਇਸੇ ਥਾਂ ਵਿਰਾਜੇ ਹਨ. ਗੁਰੂ ਸਾਹਿਬ ਨੇ ਕ੍ਰਿਪਾ ਕਰਕੇ ਇੱਕ ਅੰਨ੍ਹੇ ਪਿੰਗੁਲੇ ਨੂੰ ਅਰੋਗ ਕੀਤਾ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੇ ਚਰਣਾਂ ਨਾਲ ਭੀ ਇਸ ਅਸਥਨ ਨੂੰ ਮਾਨ ਪ੍ਰਾਪਤ ਹੋਇਆ ਹੈ.#ਨੌਵੇਂ ਸਤਿਗੁਰੂ ਨੇ ਇਸ ਪਿੰਡ ਖੂਹ ਅਤੇ ਬਾਗ ਲਾਉਣ ਲਈ ਮਾਯਾ ਦਿੱਤੀ. ਦਸ਼ਮੇਸ਼ ਭੀ ਇਸ ਥਾਂ ਆਏ ਹਨ, ਪਰ ਡੇਰਾ ਨਹੀਂ ਕੀਤਾ. ਘੋੜੇ ਤੇ ਸਵਾਰ ਹੋਏ ਹੀ ਸੰਗਤਿ ਨੂੰ ਉਪਦੇਸ਼ ਦੇ ਕੇ ਅੱਗੇ ਚਲੇ ਗਏ ਹਨ. ਇੱਕੋ ਹਾਤੇ ਅੰਦਰ ਗੁਰੁਅਸਥਾਨ ਹਨ, ਜਿਨਾਂ ਦੀ ਟਹਿਲ ਭਾਈ ਉਦਯ ਸਿੰਘ ਕੈਥਲਪਤਿ ਨੇ ਕਰਵਾਈ ਸੀ. ਰੇਲਵੇ ਸਟੇਸ਼ਨ ਕੁਰੁਛੇਤ੍ਰ ਤੋਂ ੧੬. ਮੀਲ ਪੱਛਮ ਗੁਰਦ੍ਵਾਰਾ ਹੈ. ਰਿਆਸਤ ਪਟਿਆਲੇ ਵੱਲੋਂ ੪੨੫ ਰੁਪਯੇ, ਜੀਂਦ ਤੋਂ ੫੫ ਰੁਪਯੇ ਅਤੇ ਨਾਭੇ ਤੋਂ ੧੫. ਰੁਪਯੇ ਸਾਲਾਨਾ ਮਿਲਦੇ ਹਨ. ਭਾਈ ਉਦਯ ਸਿੰਘ ਜੀ ਦੀ ਦਿੱਤੀ ਤਿੰਨ ਸੌ ਵਿੱਘੇ ਜ਼ਮੀਨ ਹੈ.
ਸੰ. कल् ਧਾ- ਸ਼ਬਦ ਕਰਨਾ, ਗਿਣਨਾ, ਫੈਂਕਣਾ, ਜਾਣਾ, ਬੰਨ੍ਹਣਾ, ਲੈਣਾ, ਵ੍ਯਾਕੁਲ ਹੋਣਾ। ੨. ਵਿ- ਸੁੰਦਰ. ਮਨੋਹਰ. "ਕਹਿਣ ਅੰਮ੍ਰਿਤ ਕਲ ਢਾਲਣ." (ਸਵੈਯੇ ਮਃ ੨. ਕੇ) ਸਤਿਗੁਰਾਂ ਦਾ ਮਨੋਹਰ ਕਥਨ ਅਮ੍ਰਿਤ ਵਤ ਹੈ। ੩. ਸੰਗ੍ਯਾ- ਮਿੱਠੀ ਧੁਨਿ। ੪. ਵੀਰਜ. ਮਣੀ। ੫. ਕਲਾ. ਸ਼ਕਤਿ. "ਨੀਕੀ ਕੀਰੀ ਮਹਿ ਕਲ ਰਾਖੈ." (ਸੁਖਮਨੀ) "ਜਿਨ ਕਲ ਰਾਖੀ ਮੇਰੀ." (ਸੂਹੀ ਮਃ ੫) ੬. ਭਾਗ. ਅੰਸ. ਹਿੱਸਾ. "ਕਲੀਕਾਲ ਮਹਿ ਇਕ ਕਲ ਰਾਖੀ." ਅਤੇ "ਤ੍ਰੇਤੈ ਇਕ ਕਲ ਕੀਨੀ ਦੂਰਿ." (ਰਾਮ ਮਃ ੩) ੭. ਕਲ੍ਯ (ਕਲ੍ਹ). "ਚਰਣ ਨ ਛਾਡਉ ਸਰੀਰ ਕਲ ਜਾਈ." (ਗਉ ਰਵਿਦਾਸ) ੮. ਚੈਨ. ਸ਼ਾਂਤਿ. "ਮਨ ਕਲ ਨਿਮਖਮਾਤ੍ਰ ਨਹਿ ਪਰੈ." (ਗੁਪ੍ਰਸੂ) ੯. ਕਲਾ. ਵਿਦ੍ਯਾ. "ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ." (ਵਾਰ ਗਉ ੨. ਮਃ ੫) "ਤੂ ਬੇਅੰਤੁ ਸਰਬ ਕਲ ਪੂਰਾ." (ਬੈਰਾ ਮਃ ੪) ੧੦. ਅਵਿਦ੍ਯਾ, ਜੋ ਜੀਵਾਂ ਨੂੰ ਕਲ (ਬੰਧਨ) ਪਾਉਂਦੀ ਹੈ. "ਗੁਰ ਕੈ ਬਾਣਿ ਬਜਰ ਕਲ ਛੇਦੀ." (ਗਉ ਕਬੀਰ) ੧੧. ਯੰਤ੍ਰ. ਮਸ਼ੀਨ. "ਬੰਧਨ ਕਾਟੈ ਸੋ ਪ੍ਰਭੂ ਜਾਂਕੋ ਕਲ ਹਾਥਿ." (ਬਿਲਾ ਮਃ ੫) ੧੨. ਕਾਲੀ. ਯੋਗਿਨੀ. "ਕਲ ਸਨਮੁਖ ਆਵਤ ਭਈ ਜਾਂਹਿ ਬੇਖ ਬਿਕਰਾਲ." (ਨਾਪ੍ਰ) ੧੩. ਅਕਾਲ ਦਾ ਸੰਖੇਪ. "ਜੋ ਕਲ ਕੋ ਇਕ ਬਾਰ ਧਿਐਹੈ." (ਚੌਪਈ) ੧੪. ਛੰਦ ਦਾ ਚਰਣ. ਤੁਕ। ੧੫. ਦੇਖੋ, ਕਲਿ.
ਕ਼ਲਮ. ਲੇਖਨੀ. "ਕਲਉ ਮਸਾਜਨੀ ਕਿਆ ਸਦਾਈਐ?" (ਵਾਰ ਸ੍ਰੀ ਮਃ ੩) ਕ਼ਲਮ ਦਵਾਤ ਮੰਗਾਉਣ ਦੀ ਕੀ ਲੋੜ ਹੈ?
ਸੰ. ਕਲਸ਼. ਸੰਗ੍ਯਾ- ਮੰਦਰ ਦਾ ਮੁਕਟ, ਜੋ ਸੁਵਰਣ (ਸੋਨੇ) ਨਾਲ ਲਿੱਪਿਆ ਹੁੰਦਾ ਹੈ. "ਤੈ ਜਨ ਕਉ ਕਲਸ ਦੀਪਾਇਅਉ." (ਸਵੈਯੇ ਮਃ ੫. ਕੇ) ਤੈਂ ਆਪਣੇ ਦਾਸ ਨੂੰ ਕਲਸ ਵਾਂਙ ਰੌਸ਼ਨ ਕੀਤਾ ਹੈ। ੨. ਘੜਾ. "ਕਨਕ ਕਲਸ ਭਰ ਆਨੈ." (ਸਲੋਹ) ੩. ਇਕ ਤੋਲ, ਜੋ ਅਜ ਕਲ ਅੱਠ ਸੇਰ ਦੇ ਬਰਾਬਰ ਹੈ। ੪. ਇੱਕ ਛੰਦ, ਜਿਸ ਦਾ ਨਾਉਂ ਹੁੱਲਾਸ ਭੀ ਹੈ.¹ ਇਹ ਛੰਦ ਦੋ ਛੰਦਾ ਦੇ ਮੇਲ ਤੋਂ ਬਣਾਇਆ ਜਾਂਦਾ ਹੈ. ਜੋ ਛੰਦ ਕਲਸ਼ (ਸਿਰ) ਪੁਰ ਰੱਖਿਆ ਜਾਵੇ, ਉਸ ਦਾ ਅੰਤਿਮ ਪਦ ਦੂਜੇ ਛੰਦਾਂ ਦੇ ਮੁੱਢ ਸਿੰਘਾਵਲੋਕਨ ਨ੍ਯਾਯ ਕਰਕੇ ਆਉਣਾ ਚਾਹੀਏ. ਦਸਮਗ੍ਰੰਥ ਵਿੱਚ ਚੌਪਾਈ ਅਤੇ ਤ੍ਰਿਭੰਗੀ ਦੇ ਮੇਲ ਤੋਂ "ਕਲਸ" ਛੰਦ ਰਚਿਆ ਗਿਆ ਹੈ. ਯਥਾ-#ਆਦਿ ਅਭੈ ਅਨਗਾਧ ਸਰੂਪੰ,#ਰਾਗ ਰੰਗ ਜਿਹ ਰੇਖ ਨ ਰੂਪੰ,#ਰੰਕ ਭਯੋ ਰਾਵਤ ਕਹੁਁ ਭੂਪੰ,#ਕਹੁਁ ਸਮੁਦ੍ਰ ਸਰਿਤਾ ਕਹੁਁ ਕੂਪੰ, -#ਸਰਿਤਾ ਕਹੁਁ ਕੂਪੰ, ਸਮੁਦਸਰੂਪੰ,#ਅਲਖਬਿਭੂਤੰ ਅਮਿਤਗਤੰ,#ਅਦ੍ਵੈ ਅਬਿਨਾਸੀ, ਪਰਮ ਪ੍ਰਕਾਸੀ,#ਤੇਜ ਸੁਰਾਸੀ, ਅਕ੍ਰਿਤਕ੍ਰਿਤੰ,#ਜਿਹ ਰੂਪ ਨ ਰੇਖੰ, ਅਲਖ ਅਭੇਖੰ#ਅਮਿਤ ਅਦ੍ਵੈਖੰ, ਸਰਬਮਈ,#ਸਬ ਕਿਲਵਿਖਹਰਣੰ ਪਤਿਤਉਧਰਣੰ,#ਅਸਰਣਸਰਣੰ, ਏਕ ਦਈ.#(ਗ੍ਯਾਨ)#(ਅ) ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਛੰਦਾਂ ਦੇ ਮੇਲ ਤੋਂ ਕਲਸ ਛੰਦ ਰਚੇ ਗਏ ਹਨ, ਜਿਨ੍ਹਾਂ ਦੇ ਕੁਝ ਰੂਪ ਇਸ ਥਾਂ ਲਿਖਦੇ ਹਾਂ.#ਚੌਪਈ ਅਤੇ ਸਵੈਯੇ ਦੇ ਮੇਲ ਤੋਂ ਕਲਸ, ਯਥਾ-#ਸਤਿਗੁਰ ਸੇਵਿ ਪਰਮਪਦੁ ਪਾਯਉ,#ਅਬਿਨਾਸੀ ਅਬਿਗਤੁ ਧਿਆਯਉ,#ਤਿਸ ਭੇਟੇ ਦਾਰਿਦ੍ਰ ਨ ਚੰਪੈ,#ਕਲ੍ਯਸਹਾਰੁ ਤਾਸੁ ਗੁਣ ਜੰਪੈ. -#ਜੰਪਉ ਗੁਣ ਬਿਮਲ ਸੁਜਨ ਜਨ ਕੇਰੇ,#ਅਮਿਅਨਾਮੁ ਜਾਕਉ ਫੁਰਿਆ,#ਇਨਿ ਸਤਿਗੁਰ ਸੇਵਿ ਸਬਦਰਸੁ ਪਾਯਾ,#ਨਾਮੁ ਨਿਰੰਜਨ ਉਰਿ ਧਰਿਆ,#ਹਰਿਨਾਮ ਰਸਿਕੁ ਗੋਬਿੰਦਗੁਣਗਾਹਕੁ#ਚਾਹਕੁ ਤੱਤ ਸਮੱਤਸਰੇ,#ਕਵਿ ਕਲ੍ਯ ਠਕੁਰ ਹਰਿਦਾਸਤਨੇ,#ਗੁਰ ਰਾਮਦਾਸ ਸਰ ਅਭਰ ਭਰੇ.#(ਸਵੈਯੇ ਮਃ ੪. ਕੇ)#(ੲ) ਨਿਤਾ ਅਤੇ ਸਾਰ ਛੰਦ ਦੇ ਮੇਲ ਤੋਂ ਕਲਸ. ਨਿਤਾ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੧੨. ਮਾਤ੍ਰਾ ਅੰਤ ਦੋ ਗੁਰੁ.#ਉਦਾਹਰਣ-#ਹਮ ਘਰਿ ਸਾਜਨ ਆਏ, ਸਾਚੈ ਮੇਲਿ ਮਿਲਾਏ, x x#ਸਹਜਿ ਮਿਲਾਏ ਹਰਿ ਮਨਿ ਭਾਏ,#ਪੰਚ ਮਿਲੇ ਸੁਖ ਪਾਇਆ.#ਸਾਈ ਵਸਤੁ ਪਰਾਪਤ ਹੋਈ,#ਜਿਸੁ ਸੇਤੀ ਮਨੁ ਲਾਇਆ² x x x#(ਸੂਹੀ ਛੰਤ ਮਃ ੧)
ਗੁਰੁਯਸ਼ ਕਰਤਾ ਇੱਕ ਭੱਟ. "ਕਹੁ ਕੀਰਤਿ ਕਲਸਹਾਰ." (ਸਵੈਯੇ ਮਃ ੨. ਕੇ) ੨. ਸੰ. ਕਲਸ਼ਹਾਰ. ਘੜਾ ਲੈ ਜਾਣ ਵਾਲਾ. ਕਹਾਰ.
nan
ਦੇਖੋ, ਕਲਸ ੨. "ਫਿਸਲੈ ਪਗ ਕਲਸਾ ਗਿਰੈ." (ਗੁਪ੍ਰਸੂ) ੨. ਬਾਂਗਰ ਵਿੱਚ ਇੱਕ ਪਿੰਡ, ਜਿੱਥੇ ਦਸ਼ਮੇਸ਼ ਇੱਕ ਰਾਤ ਰਹੇ. "ਉਤਰੇ ਕਲਸੇ ਗ੍ਰਾਮ ਸੁਜਾਏ." (ਗੁਪ੍ਰਸੂ)