Meanings of Punjabi words starting from ਜ

ਦੇਖੋ, ਜਿਸ. "ਜਿਸੁ ਸਿਮਰਤ ਦੁਖਡੇਰਾ ਢਹੈ." (ਗਉ ਮਃ ੫)


ਸਰਵ- ਜਿਸ ਨੂੰ. ਜਿਸ ਦੇ. "ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ." (ਸ੍ਰੀ ਮਃ ੧)


ਦੇਖੋ, ਜਿਸਨ.


ਸਰਵ- ਜਿਸ. ਜਿਸ ਦੇ. "ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ." (ਸੁਖਮਨੀ) "ਜਾਤਿ ਅਰੁ ਪਾਤਿ ਨਹਨ ਜਿਹ." (ਜਾਪੁ) ੨. ਜਿਸ ਸੇ. ਜਿਸ ਸਾਥ. "ਆਰ ਨਹੀ ਜਿਹ ਤੋਪਉ." (ਸੋਰ ਰਵਿਦਾਸ) ੩. ਕ੍ਰਿ. ਵਿ- ਜਿੱਥੇ. ਜਹਾਂ. "ਜਿਹ ਪਉੜ੍ਹੇ ਪ੍ਰਭੁ ਸ੍ਰੀ ਗੋਪਾਲ." (ਭੈਰ ਅਃ ਕਬੀਰ) ੪. ਸੰ. ਜ੍ਯਾ- ਧਨੁਖ ਦਾ ਚਿੱਲਾ.¹ ਫ਼ਾ. [زِہ] ਜ਼ਿਹ. "ਮ੍ਰਿਤਕ ਸਰਪ ਨਿਹਾਰਕੈ ਜਿਹ ਅਗ੍ਰ ਤਾਹਿ ਉਠਾਇ." (ਪਰੀਛਤਰਾਜ) ੫. ਵ੍ਯ- ਧਨ੍ਯ। ੬. ਸ਼ਾਬਾਸ਼। ੭. ਵਾਹ ਵਾਹ!


ਸੰਗ੍ਯਾ- ਜਿਹ (ਚਿੱਲਾ) ਧਾਰਨ ਵਾਲਾ ਧਨੁਖ. (ਸਨਾਮਾ)


ਸੰਗ੍ਯਾ- ਜਿਹਧਰ (ਧਨੁਖ) ਦਾ ਪੁਤ੍ਰ ਤੀਰ. "ਜਿਹਧਰ ਪ੍ਰਥਮ ਬਖਾਨ, ਤਿਹ ਸੁਤ ਬਹੁਰ ਬਖਾਨਿਯੇ। ਸਰ ਕੇ ਨਾਮ ਪ੍ਰਮਾਨ, ਚਤੁਰ ਚਿੱਤ ਮਹਿ ਜਾਨਿਅਹੁ." (ਸਨਾਮਾ) ਜਿਵੇਂ ਸ਼ਸਤ੍ਰਨਾਮਮਾਲਾ ਵਿੱਚ ਤੀਰ ਨੂੰ ਧਨੁਖ ਅਤੇ ਭੱਥੇ ਦਾ ਪੁਤ੍ਰ ਲਿਖਿਆ ਹੈ, ਤਿਵੇਂ ਹੀ ਨਿਰੁਕ੍ਤ ਦੇ ਦੈਵਤਕਾਂਡ ਵਿੱਚ ਭੀ ਹੈ.