Meanings of Punjabi words starting from ਨ

ਫ਼ਾ. [نِشان] ਸੰਗ੍ਯਾ- ਝੰਡਾ, ਧ੍ਵਜ, ਰਿਆਸਤਾਂ ਅਤੇ ਧਰਮਾਂ ਦੇ ਨਿਸ਼ਾਨ ਵੱਖ- ਵੱਖ ਹੋਇਆ ਕਰਦੇ ਹਨ, ਜਿਸ ਤੋਂ ਉਨ੍ਹਾਂ ਦੀ ਭਿੰਨਤਾ ਜਾਣੀ ਜਾਂਦੀ ਹੈ, ਸਿੰਘਾਂ (ਖਾਲਸੇ) ਦੇ ਨਿਸ਼ਾਨ ਦੇ ਸਿਰ ਖੜਗ (ਖੰਡੇ) ਦਾ ਚਿੰਨ੍ਹ ਹੋਇਆ ਕਰਦਾ ਹੈ ਅਤੇ ਫਰਹਰਾ ਬਸੰਤੀ ਰੰਗ ਦਾ ਹੁੰਦਾ ਹੈ। ੨. ਚਿੰਨ੍ਹ। ੩. ਲਕ੍ਸ਼੍‍ਣ (ਲੱਛਣ), ੪. ਸ਼ਾਹੀ ਫ਼ਰਮਾਨ। ੫. ਤਮਗ਼ਾ। ੬. ਸੰਗੀਤ ਅਨੁਸਾਰ ਲੰਮਾ ਨਗਾਰਾ, ਜਿਸ ਦਾ ਭਾਂਡਾ ਤਿੰਨ ਹੱਥ ਦਾ ਗਹਿਣਾ (ਡੂੰਘਾ) ਹੋਵੇ, ਪਰ ਹੁਣ ਨਿਸ਼ਾਨ ਸ਼ਬਦ ਨਗਾਰੇਮਾਤ੍ਰ ਵਾਸਤੇ ਵਰਤੀਦਾ ਹੈ, "ਲਘੁ ਨਿਸਾਨ ਅਰੁ ਬਜੀ ਨਫੀਰੀ," (ਗੁਪ੍ਰਸੂ) "ਬਜ੍ਯੋ ਨਿਸਾਨ ਇਹ ਜੰਬੁ ਦੀਪ,"(ਗ੍ਯਾਨ) ੭. ਸੰ. ਨਿਸ਼ਾਨ, ਤਿੱਖਾ (ਤੇਜ਼) ਕਰਨਾ.


ਸੰਗ੍ਯਾ- ਨਿਸ਼ਾਨ (ਝੰਡਾ) ਰੱਖਣ ਵਾਲਾ, ਨਿਸ਼ਾਨ ਬਰਦਾਰ.


ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ਇੱਕ ਮਿਸਲ, ਜਿਸ ਦੇ ਜਥੇਦਾਰ ਸਰਦਾਰ ਸੰਗਤ ਸਿੰਘ, ਮੋਹਰ ਸਿੰਘ, ਦਸੋਂਧਾ ਸਿੰਘ, ਭੰਗਾ ਸਿੰਘ ਜਿਲਾ ਫ਼ਿਰੋਜ਼ਪੁਰ ਦੇ ਮਨਸੂਰਵਾਲ ਪਿੰਡ ਦੇ ਸ਼ੇਰਗਿੱਲ ਜੱਟ ਸਿੰਘ ਸਨ. ਜਦ ਕਿਧਰੇ ਖ਼ਾਲਸੇ ਦਾ ਧਰਮ ਯੁੱਧ ਹੁੰਦਾ, ਤਦ ਇਸ ਮਿਸਲ ਦੇ ਸਰਦਾਰ ਝੰਡੇ ਫੜ ਸਭ ਤੋਂ ਅੱਗੇ ਹੋ ਤੁਰਦੇ. ਇਸ ਲਈ ਇਸ ਮਿਸਲ ਦਾ ਨਾਉਂ ਨਿਸ਼ਾਨ ਵਾਲੀ ਪੈ ਗਿਆ. ਇਸ ਦੀ ਰਾਜਧਾਨੀ ਅੰਬਾਲਾ ਸੀ. ਹੁਣ ਅੰਬਾਲੇ ਜਿਲੇ ਵਿੱਚ ਸ਼ਾਹਬਾਦੀਏ ਸਰਦਾਰ, ਲੁਧਿਆਨਾ ਜਿਲੇ ਦੇ ਲੱਧੜ ਸਰਦਾਰ, ਫ਼ਿਰੋਜ਼ਪੁਰ ਜਿਲੇ ਮਨਸੂਰਵਾਲੇ ਦੇ ਰਈਸ ਅਤੇ ਇ਼ਲਾਕ਼ੇ ਨਾਭੇ ਦੀ ਸੌਂਟੀ ਵਾਲੇ ਸਰਦਾਰ, ਇਸੇ ਮਿਸਲ ਵਿੱਚੋਂ ਹਨ.


ਫ਼ਾ. [نِشانہ] ਸੰਗ੍ਯਾ- ਲਕ੍ਸ਼੍ਯ ਜਿਸ ਉੱਪਰ ਸ਼ਿਸ੍ਤ ਬੰਨ੍ਹਕੇ ਸ਼ਸਤ੍ਰ ਦਾ ਵਾਰ ਕੀਤਾ ਜਾਵੇ. ਼


ਰਾਤ ਦਾ ਸ੍ਵਾਮੀ, ਚੰਦ੍ਰਮਾ.


ਫ਼ਾ. [نِشانی] ਨਸ਼ਾਨੀ, ਸੰਗ੍ਯਾ- ਚਿੰਨ੍ਹ. ਅ਼ਲਾਮਤ। ੨. ਹਸ੍ਤਾਕ੍ਸ਼੍‍ਰ, ਸਹੀ. "ਪਰੀ ਨਿਸਾਨੀ ਰਾਵਰ ਹਾਥ਼" (ਗੁਪ੍ਰਸੂ) ੩. ਇੱਕ ਛੰਦ, ਇਸਦਾ ਨਾਮ "ਉਪਮਾਨ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੦. ਪੁਰ, ਅੰਤ ਦੋ ਗੁਰੁ.#ਉਦਾਹਰਣ-#ਭਲੀ ਸੁਹਾਵੀ ਛਾਪਰੀ, ਜਾਮਹਿ ਗੁਨ ਗਾਏ,#ਕਿਤਹੀ ਕਾਮਿ ਨ ਧਉਲਹਰ, ਜਿਤੁ ਹਰਿ ਬਿਸਰਾਏ. (ਸੂਹੀ ਮਃ੫)#ਦੇਖੋ, ਪਉੜੀ ਦਾ ਭੇਦ ੧੧.