Meanings of Punjabi words starting from ਭ

ਮਿਲਦਾ ਹੈ. "ਭੇਟੈ ਤਾਸੁ ਪਰਮਗੁਰਦੇਉ." (ਰਾਮ ਬੇਣੀ) ੨. ਉਪਹਾਰ. "ਭੇਟੈ ਸਿਉ ਜਾਵਹੁ ਸਚਿ ਸਮਾਵਹੁ." (ਵਡ ਅਲਾਹਣੀ ਮਃ ੧)


ਸੰ. ਭੇਡਾ ਅਤੇ ਭ੍ਰੇਡ. ਗਾਡਰ. "ਲੇਲੇ ਕਉ ਚੂੰਘੇ ਨਿਤ ਭੇਡ." (ਗਉ ਕਬੀਰ) ਦੇਖੋ, ਲੇਲਾ. ਸੰ. ਭਯੇਡਕ. ਜੰਗਲੀ ਮੀਢਾ.


ਸੰਗ੍ਯਾ- ਦੇਖਾ ਦੇਖੀ ਕਰਨ ਦੀ ਰੀਤਿ. ਬਿਨਾ ਵਿਚਾਰੇ ਕਿਸੇ ਦੀ ਪੈਰਵੀ ਕਰਨੀ, ਜਿਵੇਂ- ਇੱਕ ਭੇਡ ਪਿੱਛੇ ਸਾਰੀਆਂ ਲਗਤੁਰਦੀਆਂ ਹਨ, ਦੇਖੋ, ਨ੍ਯਾਯ ੨੨.


ਮੀਢਾ. ਦੇਖੋ, ਭੇਡ। ੨. ਦੇਖੋ, ਭੇਲ ੪.