Meanings of Punjabi words starting from ਮ

ਫ਼ਾ. [مردان] ਮਰਦ ਦਾ ਬਹੁ ਵਚਨ। ੨. ਪੇਸ਼ਾਵਰ ਜਿਲੇ ਦਾ ਇੱਕ ਨਗਰ, ਜਿਸ ਦਾ ਮਿਲਵਾਂ ਨਾਮ ਹੋਤੀਮਰਦਾਨ ਹੈ.


ਫ਼ਾ. [مرداناہوار] ਮਰਦਾਂ ਵਾਂਙ. ਬਹਾਦੁਰੋਂ ਕੀ ਤਰਹਿ.


ਫ਼ਾ. [مردانگی] ਸੰਗ੍ਯਾ- ਮਰਦਪਨ. ਪੁਰੁਸਤ੍ਵ। ੨. ਬਹਾਦਰੀ. ਦਿਲੇਰੀ.


ਫ਼ਾ. [مردانہ] ਵਿ- ਮਰਦਾਨਹ. ਮਰਦਾਂ ਜੇਹਾ. "ਸੋਈ ਮਰਦ ਮਰਦ ਮਰਦਾਨਾ." (ਮਾਰੂ ਸੋਲਹੇ ਮਃ ੫) ੨. ਦੇਖੋ, ਮਰਦਾਨਾ ਭਾਈ.


ਲੱਖੇ ਦੇ ਉਦਰ ਤੋਂ ਬਾਦਰੇ ਮਿਰਾਸੀ ਦਾ ਪੁਤ੍ਰ, ਜੋ ਸੰਮਤ ੧੫੧੬ ਵਿੱਚ ਤਲਵੰਡੀ ਜਨਮਿਆ, ਅਤੇ ਸ਼੍ਰੀ ਗੁਰੂ ਨਾਨਕਦੇਵ ਦਾ ਸਿੱਖ ਹੋਕੇ "ਭਾਈ" ਪਦ ਦਾ ਅਧਿਕਾਰੀ ਹੋਇਆ. ਇਹ ਦੇਸ਼ ਦੇਸ਼ਾਂਤਰਾਂ ਵਿੱਚ ਜਗਤਗੁਰੂ ਦੀ ਸੇਵਾ ਵਿੱਚ ਹਾਜਿਰ ਰਹਿਕੇ ਕੀਰਤਨ ਕਰਦਾ ਰਿਹਾ. ਇਸ ਦਾ ਦੇਹਾਂਤ ੧੩. ਮੱਘਰ ਸੰਮਤ ੧੫੯੧ ਨੂੰ ਅਫ਼ਗਾਨਿਸ੍ਤਾਨ ਦੇ ਕੁੱਰਮ ਦਰਿਆ ਦੇ ਕਿਨਾਰੇ ਕੁੱਰਮ ਨਗਰ ਵਿੱਚ ਹੋਇਆ, ਜਿੱਥੇ ਸ਼੍ਰੀ ਗੁਰੂ ਨਾਨਕਦੇਵ ਜੀ ਨੇ ਇਸ ਦੀ ਦੇਹ ਆਪਣੇ ਹੱਥੀਂ ਸੰਸਕਾਰੀ.¹ ਰਬਾਬ ਵਜਾਉਣ ਕਰਕੇ ਰਬਾਬੀ ਉਪਾਧੀ ਭਾਈ ਮਰਦਾਨੇ ਦੇ ਨਾਮ ਨਾਲ ਆਉਂਦੀ ਹੈ. ਵਾਰ ਬਿਹਾਗੜਾ ਵਿੱਚ ਭਾਈ ਮਰਦਾਨੇ ਦੇ ਨਾਮ ਪੁਰ ਸ਼੍ਰੀ ਗੁਰੂ ਨਾਨਕਦੇਵ ਜੀ ਦੇ ਦੋ ਸ਼ਲੋਕ ਦੇਖੀਦੇ ਹਨ. ਦੇਖੋ, ਪੌੜੀ ੧੨.


ਦੇਖੋ, ਮਰਦਾਨਗੀ। ੨. ਮਰਦ ਦੀ. ਮਰਦਾਵੀਂ.


ਫ਼ਾ. [مردانہقّ] ਖ਼ੁਦਾ ਦੇ ਬੰਦੇ ਸਾਧੁਜਨ.