Meanings of Punjabi words starting from ਲ

ਲੋਕਾਂ ਵਿੱਚ. "ਪਰਿ ਰਹਿਓ ਸਭ ਲੋਊ." (ਦੇਵ ਮਃ ੫)


ਸੰਗ੍ਯਾ- ਲੋਕ. ਤ਼ਬਕ਼. "ਸੂਝਤੇ ਤਿਨ ਲੋਅ." (ਧਨਾ ਮਃ ੧) "ਸੁਣਿਐ ਦੀਪ ਲੋਅ ਪਾਤਾਲ." (ਜਪੁ) ੨. ਲੋਗ. ਜਨ. "ਨਾਮੇ ਉਧਰੇ ਸਭਿ ਜਿਤਨੇ ਲੋਅ." (ਭੈਰ ਮਃ ੩) ੩. ਚਾਨਣਾ. ਪ੍ਰਕਾਸ਼. ਨੂਰ. "ਚਹੁ ਚਕੀ ਕੀਅਨੁ ਲੋਆ." (ਵਾਰ ਰਾਮ ੩)


ਸੰਗ੍ਯਾ- ਮੋਟਾ. ਕੰਬਲ। ੨. ਲੋਕ ਦਾ ਬਹੁ ਵਚਨ. "ਆਏ ਤ੍ਰੈ ਲੋਆ." (ਤੁਖਾ ਛੰਤ ਮਃ ੪) ੩. ਪ੍ਰਕਾਸ਼. ਦੇਖੋ, ਲੋਅ ੩.


ਸੰਗ੍ਯਾ- ਲੋਗ. ਜਨ. "ਸਿਧ ਸਾਧਿਕ ਤਰਸਹਿ ਸਭ ਲੋਇ." (ਧਨਾ ਮਃ ੩) ੨. ਪ੍ਰਕਾਸ਼. "ਨਾਮ ਰਤਨੁ ਸਭ ਜਗ ਮਹਿ ਲੋਇ." (ਗਉ ਅਃ ਮਃ ੩) ੩. ਲੋਕ. ਦੇਸ਼. ਤ਼ਬਕ਼. "ਆਸਣੁ ਲੋਇ ਲੋਇ ਭੰਡਾਰ." (ਜਪੁ) ੪. ਅਵਲੋਕਨ ਕਰ. ਦੇਖ.


ਸੰ. ਲੋਚਨ. ਸੰਗ੍ਯਾ- ਨੇਤ੍ਰ. "ਲੋਇਣ ਲੋਈ ਡਿਠ." (ਵਡ ਛੰਤ ਮਃ ੫) "ਹਰਿਅੰਮ੍ਰਿਤ ਭਿੰਨੇ ਲੋਇਣਾ." (ਆਸਾ ਛੰਤ ਮਃ ੪)


ਵਿ- ਲੋਇ (ਪ੍ਰਕਾਸ਼) ਕਰਨ ਵਾਲਾ. ਪ੍ਰਕਾਸ਼ਕ। ੨. ਦ੍ਰਸ੍ਟਾ. ਦੇਖਣ ਵਾਲਾ. ਭਾਵ- ਕਰਤਾਰ. "ਲੋਇਣ ਰਤੇ ਲੋਇਣੀ." (ਮਃ ੧. ਵਾਰ ਮਾਰੂ ੧) ੩. ਕ੍ਰਿ. ਵਿ- ਨੇਤ੍ਰਾਂ ਕਰਕੇ. ਲੋਚਨ ਦ੍ਵਾਰਾ. ਅੱਖਾਂ ਨਾਲ.


ਦੇਖੋ, ਲੋਇਣ.


ਅੱਖੀਂ. ਨੇਤ੍ਰੀਂ। ੨. ਸੰਗ੍ਯਾ- ਨਜਾਰਾ. "ਗੁਰਹਿ ਦਿਖਾਇਓ ਲੋਇਨਾ." (ਆਸਾ ਮਃ ੫)


ਸੰਗ੍ਯਾ- ਲਊ (ਉਂਨ) ਦਾ ਵਸਤ੍ਰ. ਕੰਬਲ. ਸੰ. ਲੋਮੀਯ। ੨. ਕਬੀਰ ਜੀ ਦੀ ਧਰਮਪਤਨੀ. "ਸੁਨਿ ਅੰਧਲੀ ਲੋਈ, ਬੇਪੀਰਿ." (ਗੌਂਡ ਕਬੀਰ) ੩. ਜਨ ਸਮੁਦਾਯ. ਲੋਕ. "ਆਸਾ ਵਿੱਚ ਸੁਤੇ ਕਈ ਲੋਈ." (ਆਸਾ ਅਃ ਮਃ ੩) ੪. ਦੁਨੀਆਂ. ਸੰਸਾਰ. "ਲੋਇਣ ਲੋਈ ਡਿਠ, ਪਿਆਸ ਨ ਬੂਝੈ ਮੂ ਘਣੀ." (ਵਡ ਛੰਤ ਮਃ ੫) ੫. ਵਿ- ਪ੍ਰਕਾਸ਼ਕ. ਭਾਵ- ਕਰਤਾਰ. "ਦੁਨੀਆਂ ਦੋਸੁ, ਰੋਸੁ ਹੈ ਲੋਈ." ਭੈਰ ਕਬੀਰ) ਦੋਸ ਲੋਕਾਂ ਦਾ ਹੈ, ਅਤੇ ਰੋਸ ਪ੍ਰਕਾਸ਼ਕ (ਕਰਤਾਰ) ਨਾਲ। ੬. ਲੋਈਂ. ਲੋਕਾਂ ਨੂੰ ਲੋਕਾਂ ਵਿੱਚ. "ਪਾਤਾਲੀ ਪੁਰਈ ਸਭ ਲੋਈ." (ਮਃ ੪. ਵਾਰ ਬਿਹਾ)


ਸੰਗ੍ਯਾ- ਗੁੱਧੇ ਆਟੇ ਦਾ ਪੇੜਾ, ਜੋ ਰੋਟੀ ਪਕਾਉਣ ਲਈ ਕਰੀਦਾ ਹੈ.