Meanings of Punjabi words starting from ਅ

ਵਿ- ਅਣੀ (ਨੋਕ) ਦਾਰ। ੨. ਸੰਗ੍ਯਾ- ਬਰਛਾ. ਬਰਛੀ। ੩. ਕਟਾਰੀ। ੪. ਤੀਰ ਆਦਿ ਸ਼ਸਤ੍ਰ.


ਸੰਗ੍ਯਾ- ਅਨੀਕ (ਸੈਨਾ) ਦਾ ਸ੍ਵਾਮੀ. ਫ਼ੌਜੀ ਅਫ਼ਸਰ. "ਸੈਨਾਪਤਿ. "ਅਣਿਣੇਸ ਦੁਹੂੰ ਦਿਸ ਢੂਕਹਿਂਗੇ." (ਕਲਕੀ)


ਇੱਕ ਸਿੱਧੀ ਦਾ ਭੇਦ. ਦੇਖੋ, ਅਸਟ ਸਿੱਧਿ.


ਦੇਖੋ, ਅਣਿ ੧, ਅਤੇ ਅਣੀਆਲਾ। ੨. ਦੇਖੋ, ਅਣਿ ੨. "ਅਣੀਆਂ ਜੁੱਟੀਆਂ". (ਚੰਡੀ ੩) ਫੌਜਾਂ ਭਿੜੀਆਂ.


ਸੰਗ੍ਯਾ- ਤਿੱਖੀ ਨੋਕ ਵਾਲਾ. ਦੇਖੋ, ਅਣਿ। ੨. ਨੇਜ਼ਾ ਬਰਛਾ। ੩. ਤੀਰ. ਬਾਣ. "ਪ੍ਰੇਮ ਬਾਣੀ ਮਨ ਮਾਰਿਆ ਅਣੀਆਲੇ ਅਣੀਆ." (ਆਸਾ ਛੰਤ ਮਃ ੪)


ਸੰਗ੍ਯਾ- ਅਨੀਕ (ਫੌਜ) ਦਾ ਰਾਜਾ. ਸੈਨਾਪਤਿ. ਸਿਪਹਸਾਲਾਰ। ੨. ਸ਼੍ਰੀ ਗੁਰੂ ਹਰਿਗੋਬਿੰਦ ਜੀ ਦੇ ਸੁਪੁਤ੍ਰ, ਜੋ ਮਾਤਾ ਦਾਮੋਦਰੀ (ਸੂਰਯ ਪ੍ਰਕਾਸ਼ ਅਨੁਸਾਰ ਮਾਤਾ ਨਾਨਕੀ) ਜੀ ਦੇ ਉਦਰ ਤੋਂ ੨੬ ਮਾਘ ਸੰਮਤ ੧੬੭੫ ਨੂੰ ਅੰਮ੍ਰਿਤਸਰ ਜਨਮੇ, ਇਨ੍ਹਾਂ ਨੇ ਸ਼ਾਦੀ ਨਹੀਂ ਕਰਵਾਈ. ਸਦਾ ਆਤਮਾਨੰਦ ਵਿੱਚ ਲੀਨ ਰਹਿੰਦੇ ਸਨ. ਆਪ ਦਾ ਦੇਹਾਂਤ ਕੀਰਤਪੁਰ ਹੋਇਆ ਹੈ, ਉਸ ਥਾਂ ਦੇਹਰਾ ਵਿਦ੍ਯਮਾਨ ਹੈ.


ਸੰਗ੍ਯਾ- ਅਨੀਕ (ਫੌਜ) ਦਾ ਸ੍ਵਾਮੀ. ਸੈਨਾ ਦਾ ਮਾਲਿਕ। ੨. ਰਾਜਾ। ੩. ਸਿਪਹਸਾਲਾਰ. ਜਰਨੈਲ (General) "ਕਹਾਂ ਛੈ ਅਣੀਰੋ ਧਣੀ ਨੈ ਨਿਹਾਰੇ." (ਰਾਮਾਵ) ਕਿੱਥੇ ਹੈ ਫੌਜ ਦਾ ਸ੍ਵਾਮੀ.


ਸੰ. ਸੰਗ੍ਯਾ- ਕਿਣਕਾ. ਜ਼ਰਰਾ. ਪਰਮਾਣੁ. "ਅਣੁ ਸਮਾਨ ਹਨਐਜਾਨ ਪਹਾਰ ਸਮਾਨ ਕੋ." (ਨਾਪ੍ਰ) ੨. ਵਿ- ਬਹੁਤ ਛੋਟਾ। ੩. ਤੁੱਛ. ਅਦਨਾ.


ਬਹੁਤ ਛੋਟਾ ਕੀੜਾ (Germ), ਜੋ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ. ਅਣੁਕੀਟ ਸ਼ਰੀਰ ਦੇ ਲਹੂ ਜਲ ਆਦਿ ਪਦਾਰਥਾਂ ਵਿੱਚ ਹੁੰਦੇ ਹਨ.


ਸੰ. ਸੰਗ੍ਯਾ- ਵੈਸ਼ੇਸਿਕ ਦਰਸ਼ਨ, ਜਿਸ ਵਿੱਚ ਤੱਤਾਂ ਦੇ ਪਰਮਾਣੁ ਨਿੱਤ ਮੰਨੇ ਹਨ, ਅਤੇ ਉਨ੍ਹਾਂ ਦੇ ਸੰਯੋਗ ਤੋਂ ਜਗਤ ਦੀ ਰਚਨਾ ਸਿੱਧ ਕੀਤੀ ਹੈ। ੨. ਨ੍ਯਾਯ (ਨਿਆਇ) ਦਰਸ਼ਨ.