Meanings of Punjabi words starting from ਕ

ਛੋਟਾ ਕਲਸ.


ਲਹੌਰ ਦੀ ਤਸੀਲ ਕੁਸੂਰ ਦੇ ਕਲਸੀਆ ਪਿੰਡ ਦਾ ਨਿਵਾਸੀ ਸਰਦਾਰ ਗੁਰਬਖ਼ਸ਼ ਸਿੰਘ ਸੰਧੂ ਜ਼ਿਮੀਦਾਰ ਸੰਮਤ ੧੭੮੨ ਵਿੱਚ ਅਮ੍ਰਿਤ ਛਕਕੇ ਸਿੰਘ ਸਜਿਆ ਅਤੇ ਕਰੋੜੀਆਂ ਦੀ ਮਿਸਲ ਵਿੱਚ ਸ਼ਾਮਿਲ ਹੋਕੇ ਇਸ ਨੇ ਪੰਥ ਦੀ ਭਾਰੀ ਸੇਵਾ ਕੀਤੀ. ਇਸ ਦੀ ਸੰਤਾਨ ਦੇ ਹੁਣ ਰਾਜਾ ਕਲਸੀਆ ਜ਼ਿਲੇ ਅੰਬਾਲੇ ਵਿੱਚ ਛਛਰੌਲੀ ਰਾਜਧਾਨੀ ਵਿੱਚ ਰਹਿੰਦੇ ਹਨ. ਪਰ ਰਿਆਸਤ ਦਾ ਨਾਉਂ "ਕਲਸੀਆ" ਹੈ.#ਰਾਜਾ ਕਲਸੀਆ ਦੀ ਵੰਸ਼ਾਵਲੀ:-:#ਸਰਦਾਰ ਗੁਰਬਖਸ਼ ਸਿੰਘ#।#ਸਰਦਾਰ ਜੋਧ ਸਿੰਘ ਦੇਃ ਸਨ ੧੮੧੭#।#ਸੋਭਾ ਸਿੰਘ ਦੇਃ ੧੮੫੮#।#ਲਹਿਨਾ ਸਿੰਘ ਦੇਃ ੧੮੬੯#।#ਬਿਸ਼ਨ ਸਿੰਘ ਦੇਃ ੧੮੮੩#।#।


ਦੇਖੋ, ਕਲਸ.


ਸੰਗ੍ਯਾ- ਕਲੇਸ਼. ਝਗੜਾ। ੨. ਯੁੱਧ. ਜੰਗ। ੩. ਤਲਵਾਰ ਦਾ ਮਿਆਨ.


ਵਿ- ਕਲਹ ਕਰਨ ਵਾਲੀ. ਲੜਾਕੀ.


ਦੇਖੋ, ਕਲਹ। ੨. ਯੋਗਿਨੀ. "ਕਲਹਾ ਨਾਮ ਸ੍ਯਾਮ ਤਨ ਧਾਰਾ." (ਗੁਪ੍ਰਸੂ) ੩. ਯੁੱਧ ਦੀ ਦੇਵੀ.


ਕਵਾ੍ਯ ਅਨੁਸਾਰ ਉਹ ਨਾਇਕਾ, ਜੋ ਪਤਿ ਦਾ ਅਨਾਦਰ ਕਰਕੇ ਫਿਰ ਪਛਤਾਵੇ.