Meanings of Punjabi words starting from ਤ

ਵਿ- ਤ੍ਰਿਸਾਤੁਰ. ਪ੍ਯਾਸਾ. ਤ੍ਰਿਸਨਾ ਵਾਲੀ. ਪ੍ਯਾਸੇ. "ਸੋ ਸੰਚਿਓ ਜਿਤੁ ਭੂਖ ਤਿਸਾਇਓ." (ਟੋਡੀ ਮਃ ੫) "ਪ੍ਰਭੁਦਰਸਨ ਕਉ ਹਉ ਫਿਰਤ ਤਿਸਾਈ." (ਗਉ ਮਃ ੫) "ਰਸਨ ਰਸਾਏ ਨਾਮ ਤਿਸਾਏ." (ਧਨਾ ਛੰਤ ਮਃ ੧) ੨. ਪ੍ਯਾਸ ਦੀ ਜਲਨ. ਦਾਝ. "ਤਿਸ ਬਿਨੁ ਘੜੀ ਨਹੀ ਜਗਿ ਜੀਵਾ ਐਸੀ ਪਿਆਸ ਤਿਸਾਈ." (ਮਲਾ ਅਃ ਮਃ ੧)


ਸਰਵ- ਉਸ. "ਤਿਸੁ ਊਪਰਿ ਮਨ ਕਰਿ ਤੂ ਆਸਾ." (ਗਊ ਮਃ ੫)


ਸਰਵ- ਉਸੇ ਨੂੰ. ਉਸੀ ਕੋ. "ਤਿਸੈ ਸਰੇਵਹੁ ਪ੍ਰਾਣੀਹੋ!" (ਵਾਰ ਗਉ ੨. ਮਃ ੫)


ਸੰਗ੍ਯਾ- ਤੇਹ. ਪਿਆਸ। ੨. ਸਰਵ- ਉਸ. ਤਿਸ. "ਤਿਹ ਜੋਗੀ ਕਉ ਜੁਗਤਿ ਨ ਜਾਨਉ." (ਧਨਾ ਮਃ ੯) ੩. ਦੇਖੋ, ਤਿਹੁ.


ਵਿ- ਸਿਮੰਜ਼ਲਾ. ਤਿੰਨ ਮੰਜ਼ਲਾਂ ਵਾਲਾ. ਤਿਛੱਤਾ। ੨. ਸੰਗ੍ਯਾ- ਨਾਮ ਦਾਨ ਇਸਨਾਨ ਸਾਧਨ ਦ੍ਵਾਰਾ ਕਰਤਾਰ ਨੂੰ ਮਿਲਾਉਣ ਵਾਲਾ ਸਾਧੁਸੰਗ. "ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ." (ਸਵਾ ਮਃ ੫) ੩. ਬ੍ਰਹਮਾਂਡ, ਜੋ ਪਾਤਾਲ ਮਰਤ੍ਯ ਲੋਕ ਅਤੇ ਸ੍ਵਰਗ ਤਿੰਨ ਹੱਟਾਂ ਵਾਲਾ ਹੈ.


ਤਿੰਨ ਹੱਡ ਜਿਸ ਥਾਂ ਜੁੜਨ, ਕਮਰ (ਲੱਕ) ਦੀ ਥਾਂ.


ਦੇਖੋ, ਤੇਹਣ.


ਤ੍ਰਿਸਪ੍ਤਤਿ. ਸੱਤਰ ਉੱਪਰ ਤਿੰਨ- ੭੩.