Meanings of Punjabi words starting from ਨ

ਸੰਗ੍ਯਾ- ਨਿਸ਼ਾ (ਰਾਤ੍ਰਿ) ਦਾ ਸ੍ਵਾਮੀ- ਚੰਦ੍ਰਮਾ. ਰਾਤ ਨੂੰ ਸ਼ੋਭਾ ਦੇਣ ਵਾਲਾ.

ਸੰਗ੍ਯਾ- ਜਲ ਦੇ ਨਿ: ਸਰਣ (ਨਿਕਲਣ) ਦਾ ਪਤਨਾਲਾ, ਖੂਹਾ ਦਾ ਪ੍ਰਨਾਲਾ, ਜਿਸ ਵਿੱਚ ਦੀਂ ਟਿੰਡਾਂ ਦਾ ਪਾਣੀ ਵਹਿੰਦਾਂ ਹੈ। ੨. ਸੰ. ਨਿ: ਸਾਰ, ਵਿ- ਸਾਰਰਹਿਤ, ਫੋਗ। ੩. ਅ਼. [نِشار] ਨਿਸਾਰ, ਸੰਗ੍ਯਾ- ਨਸਰ (ਬਿਖੇਰਨ) ਦੀ ਕ੍ਰਿਯਾ, ਨਿਛਾਵਰ, ਸਰਕ਼ੁਰਬਾਨੀ, ਵਾਰਨਾ.

ਦੇਖੋ, ਨਿਸਰਣ ਅਤੇ ਨਿਸਰੁ.

ਸੰ, निः शङ्क- ਨਿਃ ਸ਼ੰਕ, ਵਿ- ਨਿਡਰ,"ਕਛੇ ਕਾਛਨੀ ਤੇ ਸਭੈ ਹੀ ਨਿਸਾਂਕੇ."(ਚਰਿਤ੍ਰ ੨)

ਸੰਗ੍ਯਾ- ਨਿਸ਼ਾ- ਅੰਤ, ਰਾਤ ਦੀ ਸਮਾਪਤੀ ਦਾ ਵੇਲਾ, ਭੁਨਸਾਰ, ਭੋਰ, ਤੜਕਾ। ੨. ਘਰ, ਨਿਵਾਸ ਦਾ ਅਸਥਾਨ। ੩. ਵਿ- ਬਹੁਤ ਹੀ ਸ਼ਾਂਤ.