Meanings of Punjabi words starting from ਭ

ਭੇਡੂ. ਛੱਤਰਾ. ਮੇਢਾ. "ਓਨ੍ਹਾ ਦਾ ਭਖੁ ਸੁ ਓਥੈ ਨਾਹੀ, ਜਾਇ ਕੂੜੁ ਲਹਨਿ ਭੇਡਾਰੇ." (ਮਃ ੪. ਵਾਰ ਗਉ ੧) ੨. ਭੇਡ ਨੂੰ ਹਰਣ (ਲੈਜਾਣ) ਵਾਲਾ. ਭੇਡੀਆ, ਬੜਿਆੜ.


ਭੇਡਹਾ. ਭੇਡ ਨੂੰ ਮਾਰਨ ਅਥਵਾ ਹਰਨ ਵਾਲਾ. ਬਘਿਆੜ. ਦੇਖੋ, ਭੇਡ। ੨. ਸੰਸਕ੍ਰਿਤ ਵਿੱਚ ਬਘਿਆੜ ਦਾ ਨਾਮ ਭੇਰੁੰਡ (भेरुण्ड) ਭੀ ਹੈ.


ਭੇਡ ਦਾ ਨਰ. ਛੱਤਰਾ। ੨. ਭੇਡ ਦਾ ਬੱਚਾ.


ਭੇਡ ਦੀ "ਹਸਤਿਚਾਲ ਹੈ ਸੱਚ ਦੀ, ਕੂੜ ਕੁਢੰਗੀ ਚਾਲ ਭੇਡੂਰੀ." (ਭਾਗੁ) ੨. ਭੇਡਰੂਹੀ. ਭੇਡ ਜੇਹੇ ਚੇਹਰੇ ਵਾਲੀ.


ਸੰ. ਭੇਦ. ਸੰਗ੍ਯਾ- ਭਿੰਨਤਾ. ਜੁਦਾਈ। ੨. ਗੁਪਤਭਾਵ. ਰਾਜ਼.