ਫ਼ਾ. [مردان مرداں] ਵਿ- ਚੁਣਿਆ ਹੋਇਆ ਬਹਾਦੁਰ. ਬਹੁਤਿਆਂ ਵਿੱਚੋਂ ਸ਼ੂਰਵੀਰ.
ਫ਼ਾ. ਸੰਗ੍ਯਾ- ਮਰਦਉ. ਪੁਰੁਸਤ੍ਵ ਮਰਦਾਨਗੀ। ੨. ਮਰਦੀਂ. ਮਰਦਾਂ ਨੇ. "ਜਾਂ ਘਾਲ ਮਰਦੀ ਘਾਲੀ." (ਵਾਰ ਰਾਮ ੩)
ਮਾਰ ਦੀਆ। ੨. ਮਰਦਨ ਕਰ ਦੀਆ. "ਮਹਿਖਾਸੁਰ ਮਰਦੀਆ." (ਪਾਰਸਾਵ) ੩. ਮਰ੍ਦਨ (ਚਕਨਾਚੂਰ) ਕਰਨ ਵਾਲੀ, ਵਾਲਾ.
ਫ਼ਾ. [مردُم] ਲੋਕ. ਜਨ.
ਫ਼ਾ. [مردُمشُماری] ਸੰਗ੍ਯਾ- ਜਨ ਸੰਖ੍ਯਾ. ਦੇਸ਼ ਦੇ ਆਦਮੀਆਂ ਦੀ ਗਿਣਤੀ. ਮਨੁਸ਼੍ਯ ਗਣਨਾ. Census ਮਰਦੁਮਸ਼ੁਮਾਰੀ ਦੀ ਰੀਤਿ ਪਹਿਲਾਂ ਰੋਮ ਤੋਂ ਚੱਲੀ ਹੈ. ਇੰਗਲੈਂਡ ਵਿੱਚ ਪਹਿਲੀ ਜਨਸੰਖ੍ਯਾ ਸਨ ੧੮੦੧ ਵਿੱਚ ਹੋਈ. ਹਿੰਦੁਸਤਾਨ ਵਿੱਚ ਇਸ ਦਾ ਪ੍ਰਚਾਰ ਸਨ ੧੮੬੭ ਵਿੱਚ ਹੋਇਆ, ਪਰ ਪੂਰੇ ਨਿਯਮਾਂ ਅਨੁਸਾਰ ਮੁਰਦੁਮਸ਼ੁਮਾਰੀ ਭਾਰਤ ਵਿੱਚ ੧੭. ਫਰਵਰੀ ਸਨ ੧੮੮੧ ਨੂੰ ਹੋਈ. ਹੁਣ ਹਰ ਦਸ ਵਰ੍ਹੇ ਪਿੱਛੋਂ ਮਰਦੁਮਸ਼ੁਮਾਰੀ ਹੁੰਦੀ ਹੈ, ਜਿਸ ਵਿੱਚ ਹਰੇਕ ਨਗਰ, ਗ੍ਰਾਮ ਦੇ ਵਸਨੀਕਾਂ ਦੀ ਗਿਣਤੀ, ਨਾਮ, ਉਮਰ ਧਰਮ, ਜਾਤਿ, ਸਿਖ੍ਯਾ, ਬੋਲੀ ਅਤੇ ਪੇਸ਼ਾ ਆਦਿ ਲਿਖਿਆ ਜਾਂਦਾ ਹੈ.
ਫ਼ਾ. [مردُمک] ਸੰਗ੍ਯਾ- ਅੱਖ ਦੀ ਧੀਰੀ.
ਫ਼ਾ. [مردمانچشم] ਅੱਖਾਂ ਦੀਆਂ ਧੀਰੀਆਂ.
ਅ਼. [مردُود] ਵਿ- ਰੱਦ ਕੀਤਾ ਹੋਇਆ। ੨. ਕੱਢਿਆ ਹੋਇਆ. ਬਾਹਰ ਕੀਤਾ। ੩. ਬੇਇੱਜ਼ਤ. ਅਪਮਾਨਿਤ। ੪. ਦੇਖੋ, ਖ਼੍ਵਾਜਹ ਮਰਦੂਦ.
ਫ਼ਾ. [مردتمام] ਵਿ- ਪੂਰਣ ਪੁਰੁਸ. ਕਾਮਿਲ ਆਦਮੀ. ਜਿਸ ਵਿੱਚ ਕੋਈ ਘਾਟਾ ਨਹੀਂ.
nan
ਜਿਲਾ, ਤਸੀਲ ਅਤੇ ਥਾਣਾ ਅੰਬਾਲਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਮੋਹੜੀ ਤੋਂ ਤਿੰਨ ਮੀਲ ਦੱਖਣ ਪੱਛਮ, ਅਤੇ ਅੰਬਾਲਾ ਛਾਵਨੀ ਤੋਂ ਚਾਰ ਮੀਲ ਹੈ. ਇਸ ਪਿੰਡ ਤੋਂ ਉੱਤਰ ਪੂਰਵ ਇੱਕ ਫਰਲਾਂਗ ਪੁਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਲਖਨੌਰ ਤੋਂ ਇੱਥੇ ਲੋਕਾਂ ਦੇ ਉੱਧਾਰ ਲਈ ਆਏ ਸਨ. ਪਹਿਲਾਂ ਇੱਥੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਭੀ ਚਰਣ ਪਾਏ ਹਨ. ਨੌਵੇਂ ਗੁਰੂ ਜੀ ਦਾ ਦਰਬਾਰ ਬਣਿਆ ਹੋਇਆ ਹੈ. ਦਸਮ ਪਾਤਸ਼ਾਹ ਜੀ ਦਾ ਕੇਵਲ ਮੰਜੀ ਸਾਹਿਬ ਹੀ ਹੈ. ਪਾਸ ਕੱਚੇ ਰਹਾਇਸ਼ੀ ਮਕਾਨ ਹਨ. ਅਕਾਲਸਿੰਘ ਸੇਵਾ ਕਰਦੇ ਹਨ. ਗੁਰਦ੍ਵਾਰੇ ਨਾਲ ੬੦੦ ਵਿੱਘੇ ਦੇ ਕ਼ਰੀਬ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ.
ਦੇਖੋ, ਮ੍ਰਿਦੰਗ। ੨. ਮਰਦ- ਅੰਗ.