Meanings of Punjabi words starting from ਲ

ਸੰ. ਲੋਸ੍ਟ. ਸੰਗ੍ਯਾ- ਲੋਹੇ ਦੀ ਮੈਲ. ਮਨੂਰ. ਮੰਡੂਰ. "ਰਾਮ ਪਾਰਸ ਚੰਦਨ, ਹਮ ਕਾਸਟ ਲੋਸਟ." (ਧਨਾ ਮਃ ੪) ੨. ਮਿੱਟੀ ਦਾ ਡਲਾ. ਢੇਲਾ. ਢੀਮ. "ਲੋਸਟ ਕੋ ਉਠਾਇ ਤਤਕਾਲ." (ਗੁਪ੍ਰਸੂ)

ਦੇਖੋ, ਲੋਸਟ.

ਸੰ. ਸੰਗ੍ਯਾ- ਲੋਹਾ. "ਗੁਰ ਪਾਰਸ, ਹਮ ਲੋਹ." (ਤੁਖਾ ਛੰਤ ਮਃ ੪) ੨. ਮੱਛੀ ਫਸਾਉਣ ਦੀ ਕੁੰਡੀ. "ਜਿਹਬਾ ਸੁਆਦੀ ਲੀਲਤ ਲੋਹ." (ਸਾਰ ਨਾਮਦੇਵ) ੩. ਲੋਹੇ ਦਾ ਵਡਾ ਤਵਾ। ੪. ਲੋਹੇ ਦਾ ਭਾਂਡਾ। ੫. ਧਾਤੁ. ਦੇਖੋ, ਤ੍ਰਿਲੋਹ। ੬. ਵਿ- ਲਾਲ ਰੰਗ ਦਾ। ੭. ਦੇਖੋ, ਲੋਹ.

ਸੰਗ੍ਯਾ- ਲੋਹਾ. "ਲੋਹਉ ਹੋਯਉ ਲਾਲੁ ਨਦਰਿ ਸਤਿਗੁਰੂ ਜਦਿ ਧਾਰੈ." (ਸਵੈਯੇ ਮਃ ੪. ਕੇ) ੨. ਲੋਹਿਓਂ ਲੋਹੇ ਤੋਂ.

ਸੰਗ੍ਯਾ- ਫੌਲਾਦ. "ਚਬੇ ਤਤਾ ਲੋਹਸਾਰੁ." (ਮਃ ੪. ਵਾਰ ਗਉ ੧)

ਸੰਗ੍ਯਾ- ਉਹ ਨੇਜ਼ਾ ਅਥਵਾ ਬਰਛੀ, ਜਿਸ ਦਾ ਛੜ (ਦੰਡ) ਕਾਠ ਦੀ ਥਾਂ ਲੋਹੇ ਦਾ ਹੋਵੇ. "ਪੱਟਿਸ ਲੋਹਹਥੀ ਪਰਸੰ." (ਰਾਮਾਵ)

ਲੋਹੇ ਦੀ ਕਲਮ ਭਾਵ- ਨਾ ਘਸਣ ਵਾਲੀ ਕਲਮ. "ਸਦਾ ਇੱਕ ਹਾਲਤ ਵਿੱਚ ਰਹਿਣ ਵਾਲੀ ਲਿੱਖਣ. "ਕਰੀ ਲੋਹਕਲਮੰ ਲਿਖ੍ਯੋ ਲੇਖ ਮਾਥੰ." (ਵਿਚਿਤ੍ਰ) ੨. ਦੇਖੋ, ਲੌਹਕਲਮ.