Meanings of Punjabi words starting from ਕ

ਵਿ- ਕਲਹ ਕਰਨ ਵਾਲਾ. ਝਗੜਾਲੂ. ਲੜਾਕਾ. ਕਲੇਸ਼ ਕਰਨ ਵਾਲੀ. ਲੜਾਕੀ। ੨. ਕਲਹਾਂਤਰਿਕਾ ਨਾਇਕਾ.


ਸੰ. ਸੰਗ੍ਯਾ- ਰਾਜਹੰਸ। ੨. ਪਾਰਬ੍ਰਹਮ. ਕਰਤਾਰ। ੩. ਕਦੰਬ ਬਿਰਛ.


ਸੰ. ਕਲ੍‌ਕ. ਸੰਗ੍ਯਾ- ਚੂਰਣ। ੨. ਨੁਗਦਾ। ੩. ਵਿਸ੍ਠਾ। ੪. ਪਾਪ। ੫. ਕੰਨ ਦੀ ਮੈਲ। ੬. ਪਾਖੰਡ। ੭. ਅ਼. [قلق] ਕ਼ਲਕ਼. ਬੇਚੈਨੀ. ਘਬਰਾਹਟ। ੮. ਦੁੱਖ.


ਸਮੁੰਦਰ ਤੋਂ ੮੬ ਮੀਲ ਪੁਰ ਗੰਗਾ ਦੇ ਕੰਢੇ ਕਾਲੀਘਾਟ ਪਾਸ ਵਸਿਆ, ਬੰਗਾਲ ਦਾ ਪ੍ਰਧਾਨ ਨਗਰ, ਜੋ ਭਾਰਤ ਵਿੱਚ ਮਨੁੱਖੀਸੰਖ੍ਯਾ ਦੇ ਲਹਾਜ਼ ਸਭ ਤੋਂ ਵਡਾ ਹੈ.¹ ਇਹ ਭਾਰਤ ਦੀ ਰਾਜਧਾਨੀ ਚਿਰਕਾਲ ਰਹਿਆ ਹੈ. ਸੰਮਤ ੧੯੬੮ (ਸਨ ੧੯੧੧) ਵਿੱਚ ਸ਼ਹਨਸ਼ਾਹ ਜਾਰਜ ਪੰਜਮ ਨੇ ਦਿੱਲੀ ਰਾਜਧਾਨੀ ਕ਼ਾਇਮ ਕੀਤੀ.#ਕਲਕੱਤੇ ਵਿੱਚ ਵਡੀਸੰਗਤਿ ਆਦਿ ਅਨੇਕ ਗੁਰਦ੍ਵਾਰੇ ਹਨ, ਜਿੱਥੇ ਗੁਰਬਾਣੀ ਦਾ ਕੀਰਤਨ ਅਤੇ ਕਥਾ ਹੁੰਦੀ ਹੈ.#ਕਲਕੱਤਾ ਲਹੌਰ ਤੋਂ ੧੧੭੬ ਮੀਲ ਹੈ.


ਸੰਗ੍ਯਾ- ਝਰਣੇ ਆਦਿਕ ਤੋਂ ਜਲ ਝਰਣ ਦੀ ਧੁਨਿ। ੨. ਕੁਲਾਹਲ. ਸ਼ੋਰ.


ਦਖੋ, ਕਲਿਕਾਲ. "ਖੁਸ਼ੀ ਭਯੋ ਕਲਕਾਲ ਸ੍ਰੀ ਮੁਖ ਯੌਂ ਕਹੈਂ." (ਗੁਵਿ ੧੦) ੨. ਕਾਲ ਦਾ ਕਾਲ. ਮਹਾਕਾਲ.