Meanings of Punjabi words starting from ਖ

ਵਿ- ਖੋਰ. (ਵੈਰਭਾਵ) ਰੱਖਣ ਵਾਲਾ। ੨. ਖਾਣ ਵਾਲਾ. "ਕਰਹਿ ਹਰਾਮਖੋਰੀ." (ਮਾਰੂ ਮਃ ੫) ਦੇਖੋ, ਖੋਰਾ ੫.। ੩. ਸੰਗ੍ਯਾ- ਭੀੜੀ ਗਲੀ। ੪. ਖ਼ੁਮਾਰੀ. "ਮਨ ਬੀਧੋ ਪ੍ਰੇਮ ਕੀ ਖੋਰੀ." (ਨਟ ਮਃ ੫) "ਮਨ ਖਚਿਤ ਪ੍ਰੇਮਰਸ ਖੋਰੀ." (ਸਾਰ ਮਃ ੫) ੫. ਕਮਾਦ ਦਾ ਫੋਗ. ਪੱਛੀ. ਤੱਥਾ. "ਜੈਸੇ ਊਖ ਦੇਇ ਕਰ ਖੋਰੀ." (ਨਾਪ੍ਰ)

ਦੇਖੋ, ਖੋਰ। ੨. ਸਿੰਧੀ. ਦੁੱਧ ਅਤੇ ਬਾਦਾਮ ਆਦਿ ਮੇਵਿਆਂ ਦੀ ਮਿਠਾਈ.

ਦੇਖੋ, ਖੋਲਨਾ। ੨. ਫ਼ਾ. [خول] ਖ਼ੋਲ. ਸੰਗ੍ਯਾ- ਗਿਲਾਫ। ੩. ਛਿਲਕਾ। ੪. ਕਵਚ. ਸੰਜੋ. "ਖੋਲ ਖੰਡੇ ਅਪਾਰੇ." (ਵਿਚਿਤ੍ਰ) ੫. ਲੋਹੇ ਦਾ ਟੋਪ.

ਕ੍ਰਿ- ਪੜਦਾ ਦੂਰ ਕਰਨਾ. "ਜਿਨਿ ਭ੍ਰਮੁਪਰਦਾ ਖੋਲਾ ਰਾਮ." (ਸੂਹੀ ਛੰਤ ਮਃ ੫) ੨. ਦੋ ਮਿਲੀਆਂ ਚੀਜਾਂ ਨੂੰ ਅਲਗ ਕਰਨਾ। ੩. ਬੰਧਨ ਮਿਟਾਉਣਾ. ਮੁਕ੍ਤਕਰਨਾ। ੪. ਪ੍ਰਗਟ ਕਰਨਾ। ੫. ਸਪਸ੍ਟ ਕਰਨਾ.

ਸੰਗ੍ਯਾ- ਬਿਨਾ ਛੱਤ, ਢੱਠੀਆਂ ਕੰਧਾਂ ਦਾ ਕੋਠਾ। ੨. ਕਾਣਾ. ਏਕਾਕ੍ਸ਼ੀ। ੩. ਹੱਡੀਆਂ ਦਾ ਪਿੰਜਰ.