Meanings of Punjabi words starting from ਚ

ਸੰ. चीत्कार ਸੰਗ੍ਯਾ- ਚੀਕ. ਚਿੰਘਾਰ. "ਚਹੂੰ ਓਰ ਤੈਂ ਚਾਵਡੈਂ ਚੀਤਕਾਰੀ." (ਚਰਿਤ੍ਰ ੯੬)


ਦੇਖੋ, ਚੀਤ ੩.


ਵਿ- ਚਿਤ੍ਰ ਕਰਨ ਵਾਲਾ. ਚਿਤੇਰਾ। ੨. ਸੰਗ੍ਯਾ- ਮੁਸੁੱਵਰ. ਚਿਤ੍ਰਕਾਰ. "ਕਿਨ ਓਇ ਚੀਤੇ ਚੀਤਨਹਾਰੇ." (ਗਉ ਕਬੀਰ)


ਸੰਗ੍ਯਾ- ਚਿਤ੍ਰਮ੍ਰਿਗ. ਸ਼ਰੀਰ ਪੁਰ ਚਿੱਟੇ ਦਾਗਾਂ ਵਾਲਾ ਇੱਕ ਮ੍ਰਿਗ. "ਚੀਤਰ ਔਰ ਸਸੇ ਬਹੁ ਮਾਰੇ." (ਕ੍ਰਿਸਨਾਵ)


ਦੇਖੋ, ਚਿਤ੍ਰਕ. "ਬੰਤਰ ਚੀਤੇ ਅਰੁ ਸਿੰਘਾਤਾ." (ਭੈਰ ਕਬੀਰ) ੨. ਖ਼ਾ. ਪੇਸ਼ਾਬ. ਮੂਤ੍ਰ। ੩. ਦੇਖੋ, ਚੀਤ ੧, "ਨਿਰਮਲ ਭਏ ਚੀਤਾ." (ਬਿਲਾ ਮਃ ੫) ੪. ਚੇਤਨ. "ਮਨ ਮਹਿ ਮਨੂਆ ਚਿਤ ਮਹਿ ਚੀਤਾ." (ਬਸੰ ਅਃ ਮਃ ੧) ਮਨ ਵਿੱਚ ਮਾਨ੍ਯ ਅਤੇ ਚਿੱਤ ਵਿੱਚ ਚੇਤਨ (ਕਰਤਾਰ). ੫. ਵਿ- ਚਿਤ੍ਰਿਤ. ਚਿੱਤਿਆ- ਹੋਇਆ.


ਖ਼ਾ. ਕ੍ਰਿ- ਪੇਸ਼ਾਬ ਕਰਨਾ. ਮੂਤ੍ਰ ਤ੍ਯਾਗ ਕਰਨਾ.


ਚਿੱਤ ਵਿੱਚ. "ਚੀਤਿ ਚਿਤਵਉ ਮਿਟੁ ਅੰਧਾਰੇ." (ਬਿਲਾ ਛੰਤ ਮਃ ੫) ੨. ਚਿੱਤ ਕਰਕੇ. ਦਿਲੋਂ.


ਸੰ. चित्त् ਚਿੱਤ. ਅੰਤਹਕਰਣ "ਪ੍ਰਭੁ ਸਿਉ ਲਾਗਿਰਹਿਓ ਮੇਰਾ ਚੀਤੁ." (ਧਨਾ ਮਃ ੫) ੨. ਯਾਦ. ਸਮਰਣ. ਚਿੰਤਨ. "ਮਨੂਆ ਡੋਲੈ ਚੀਤ ਅਨੀਤਿ." (ਬਸੰ ਅਃ ਮਃ ੧) ਅਨੀਤਿ ਚਿੰਤਨ ਕਰਦਾ ਮਨੂਆ ਡੋਲੈ। ੩. ਚਿਤ੍ਰ ਦੀ ਥਾਂ ਭੀ ਚੀਤ ਸ਼ਬਦ ਆਇਆ ਹੈ. "ਅਨਿਕ ਗੁਪਤ ਪ੍ਰਗਟੇ ਤਹਿ ਚੀਤ." (ਸਾਰ ਅਃ ਮਃ ੫) ਚੀਤਗੁਪਤ. ਚਿਤ੍ਰਗੁਪਤ.; ਦੇਖੋ, ਚੀਤ. ਚਿੱਤ. ਅੰਤਹਕਰਣ. "ਅਰਪਉ ਅਪਨੋ ਚੀਤਕੁ." (ਧਨਾ ਮਃ ੫)


ਚਿੱਤੇ. ਚਿਤ੍ਰਿਤ ਕੀਤੇ. ਦੇਖੋ, ਚੀਤਨਹਾਰ। ੨. ਚਿਤ੍ਰਕ (ਚਿੱਤਾ) ਦਾ ਬਹੁਵਚਨ. ਦੇਖੋ, ਚੀਤਾ ੧.