Meanings of Punjabi words starting from ਤ

ਸੰਗ੍ਯਾ- ਤਿੰਨ ਅਸਥਾਨਾਂ ਪੁਰ ਹੱਥਾਂ ਦਾ ਪ੍ਰਹਾਰ. ਮੱਥੇ ਛਾਤੀ ਅਤੇ ਪੱਟਾਂ ਉੱਪਰ ਸ਼ੋਕਾਤੁਰ ਹੋਕੇ ਹੱਥਾਂ ਦਾ ਮਾਰਨਾ. ਸਿਆਪਾ. "ਸਪਤ ਤਿਹੱਥੜ ਹਨ ਕਰ ਦੇਹੀ." (ਨਾਪ੍ਰ) ਪਰਸ਼ੁਰਾਮ ਦੀ ਮਾਤਾ ਰੇਣੁਕਾ ਨੇ ਪਤਿ ਦੇ ਮਾਰੇ ਜਾਣ ਪੁਰ ਸੱਤ ਤਿਹੱਥੜ ਮਾਰੇ. ਇਸ ਲਈ ਪਰਸ਼ੁਰਾਮ ਨੇ ਸੱਤ ਤੀਆ ਇੱਕੀ ਵਾਰ ਕ੍ਸ਼੍‍ਤ੍ਰੀਆਂ ਦਾ ਨਾਸ਼ ਕੀਤਾ. ਦੇਖੋ, ਜਮਦਗਨਿ ਪਰਸ਼ੁਰਾਮ ਅਤੇ ਰੇਣੁਕਾ.


ਤਿੰਨ ਵਾਰ ਜ਼ਮੀਨ ਵਾਹੁਣ ਦੀ ਕ੍ਰਿਯਾ। ੨. ਉਹ ਜ਼ਮੀਨ, ਜਿਸ ਵਿੱਚ ਤਿੰਨ ਵਾਰ ਹਲ ਫੇਰਿਆ ਗਿਆ ਹੈ.


ਵਿ- ਤਿੰਨ ਲਪੇਟ ਦਾ. ਤਿੰਨ ਤਹਿਆਂ ਦਾ. ਤਿੰਨ ਵਾਰ ਕੀਤਾ ਹੋਇਆ.