Meanings of Punjabi words starting from ਨ

ਫ਼ਾ. [نشاندن] ਕ੍ਰਿ- ਬੈਠਾਉਣਾ, ਬੈਠਾਨਾ.


ਸੰ, ਨਿਸ਼ਿ, ਸੰਗ੍ਯਾ- ਰਾਤ, ਰਜਨੀ, "ਅਹਿਨਿਸਿ ਜਪੀ ਸਦਾ ਸਾਲਾਹੀ." (ਸੂਹੀ ਛੰਦ ਮਃ ੪) ੨. ਹਲਦੀ.


ਨਿਸ਼ੇਸ਼, ਚੰਦ੍ਰਮਾ, ਦੇਖੋ, ਨਿਸੇਸ.


ਸੰਗ੍ਯਾ- ਨਿਸ਼ੇਸ਼ (ਚੰਦ੍ਰਮਾ) ਦੀ ਭੈਣ, ਚੰਦ੍ਰਭਾਗਾ ਨਦੀ. (ਸਨਾਮਾ)


ਸੰ, ਨਿਸ਼ਿਚ. ਵਿ- ਤਿੱਖਾ, ਤੇਜ਼। ੨. ਇੱਛਾ ਵਾਲਾ.


ਸੰਗ੍ਯਾ- ਸ਼ਿਕਾਰੀ ਦਾ ਰਾਤ ਦੇ ਸਮੇਂ ਵਜਾਇਆ ਵਾਜਾ, ਅਹੇੜੀ ਦਾ ਘੰਟਾ, "ਜਿਉ ਕੁਰੰਕ ਨਿਸਿਨਾਦ ਬਾਲਹਾ." (ਧਨਾ ਨਾਮਦੇਵ)


ਸੰਗ੍ਯਾ- ਰਾਤ੍ਰਿ ਦੇ ਪਾਲਨ ਵਾਲਾ ਚੰਦ੍ਰਮਾ। ੨. ਦੇਖੋ, ਨਿਸਪਾਲ.


ਦੇਖੋ, ਰਜਨੀਗੰਧਾ.


ਰਾਤ ਦਿਨ, ਨਿਰੰਤਰ, ਦੇਖੋ, ਨਿਸ-


ਬਾਸਰ, "ਨਿਸਿਬਾਸੁਰ ਜਪਿ ਨਾਨਕ ਦਾਸ."(ਗੌਂਡ ਮਃ ੫)